ਕੁਰਾਨ - 6:144 ਸੂਰਹ ਅਲ-ਆਨਆਮ ਅਨੁਵਾਦ, ਲਿਪੀਅੰਤਰਨ ਅਤੇ ਤਫਸੀਰ (ਤਫਸੀਰ).

وَمِنَ ٱلۡإِبِلِ ٱثۡنَيۡنِ وَمِنَ ٱلۡبَقَرِ ٱثۡنَيۡنِۗ قُلۡ ءَآلذَّكَرَيۡنِ حَرَّمَ أَمِ ٱلۡأُنثَيَيۡنِ أَمَّا ٱشۡتَمَلَتۡ عَلَيۡهِ أَرۡحَامُ ٱلۡأُنثَيَيۡنِۖ أَمۡ كُنتُمۡ شُهَدَآءَ إِذۡ وَصَّىٰكُمُ ٱللَّهُ بِهَٰذَاۚ فَمَنۡ أَظۡلَمُ مِمَّنِ ٱفۡتَرَىٰ عَلَى ٱللَّهِ كَذِبٗا لِّيُضِلَّ ٱلنَّاسَ بِغَيۡرِ عِلۡمٍۚ إِنَّ ٱللَّهَ لَا يَهۡدِي ٱلۡقَوۡمَ ٱلظَّـٰلِمِينَ

144਼ ਦੋ ਨਸਲਾਂ ਊਂਠ ਦੀਆਂ ਅਤੇ ਦੋ ਹੀ ਗਊ ਦੀਆਂ ਹਨ।1 (ਹੇ ਨਬੀ!) ਰਤਾ ਪੂੱਛੋ, ਕੀ ਅੱਲਾਹ ਨੇ ਦੋਵਾਂ ਦੇ ਨਰ ਹਰਾਮ ਕੀਤੇ ਹਨ ਜਾਂ ਦੋਵਾਂ ਦੇ ਮਦੀਨ ਜਾਂ ਉਹ ਬੱਚੇ ਜਿਹੜੇ ਦੋਵਾਂ ਮਦੀਨ ਦੇ ਢਿੱਡਾਂ ਵਿਚ ਹਨ? ਕੀ ਉਸ ਸਮੇਂ ਤੁਸੀਂ ਹਾਜ਼ਰ ਸੀ ਜਦੋਂ ਅੱਲਾਹ ਤੁਹਾਨੂੰ ਹੁਕਮ ਦੇ ਰਿਹਾ ਸੀ? ਇਸ ਤੋਂ ਵੱਡਾ ਜ਼ਾਲਮ ਕੌੌਣ ਹੋਵਗਾ ਜਿਹੜਾ ਅੱਲਾਹ ਦੇ ਸਿਰ ਬਿਨਾਂ ਕਿਸੇ ਦਲੀਲ ਤੋਂ ਝੂਠ ਮੜ੍ਹੇ ਤਾਂ ਜੋ ਲੋਕਾਂ ਨੂੰ ਇਹ ਬਿਨਾਂ ਗਿਆਨ ਤੋਂ ਗੁਮਰਾਹ ਕਰ ਸਕੇ। ਬੇਸ਼ੱਕ ਜ਼ਾਲਮਾਂ ਨੂੰ ਅੱਲਾਹ ਸਿੱਧੀ ਰਾਹ ਨਹੀਂ ਵਿਖਾਉਂਦਾ।

ਸੂਰਹ ਅਲ-ਆਨਆਮ ਆਯਤ 144 ਤਫਸੀਰ


1 ਇਹ ਨਰੀਨ ਤੇ ਮਾਦਾ ਪਸ਼ੂ ਜਿਨ੍ਹਾਂ ਨੂੰ ਮਨੁੱਖ ਖਾਂਦਾ ਹੈ ਅਤੇ ਇਸ ਤੋਂ ਬੋਝ ਢੋਹਾ ਢੋਆਈ ਦਾ ਕੰਮ ਵੀ ਲੈਂਦਾ ਹੈ ਅੱਲਾਹ ਦੀਆਂ ਨਿਸ਼ਾਨੀਆਂ ਵਿੱਚੋਂ ਹਨ ਭਾਵੇਂ ਕਿ ਇਹ ਮਨੁੱਖਾਂ ਵਾਂਗ ਬੋਲ ਨਹੀਂ ਸਕਦੇ ਪਰ ਜੇ ਅੱਲਾਹ ਚਾਹਵੇ ਤਾਂ ਇਹਨਾਂ ਨੂੰ ਬੋਲਣ ਦੀ ਸ਼ਕਤੀ ਵੀ ਦੇ ਸਕਦਾ ਹੈ, ਜਿਵੇਂ ਹਦੀਸ ਵਿੱਚੋਂ ਕੁੱਝ ਘਟਨਾਵਾਂ ਦੀ ਚਰਚਾ ਵੀ ਕੀਤੀ ਗਈ ਹੈ। ਨਬੀ (ਸ:) ਨੇ ਫ਼ਰਮਾਇਆ, ਇਕ ਚਰਵਾਹਾ ਬਕਰੀਆਂ ਚਰਾ ਰਿਹਾ ਸੀ ਕਿ ਇਕ ਭੈੜੀਆਂ ਇਕ ਬਕਰੀ ਲੈ ਕੇ ਭੱਜ ਗਿਆ, ਜਦੋਂ ਚਰਵਾਹੇ ਨੇ ਭੈੜੀਏ ਦਾ ਪਿੱਛਾ ਕੀਤਾ ਤਾਂ ਭੈੜੀਏ ਨੇ ਚਰਵਾਹੇ ਨੂੰ ਕਿਹਾ ਕਿ ਕਿਆਮਤ ਦੇ ਨੇੜੇ ਇਹਨਾਂ ਬਕਰੀਆਂ ਦੀ ਰਾਖ਼ੀ ਜੰਗਲੀ ਜਾਨਵਰਾਂ ਤੋਂ ਕੌਣ ਕਰੇਗਾ ਜਦ ਕਿ ਮੈਤੋਂ ਛੁੱਟ ਉਸ ਦਿਨ ਹੋਰ ਕੋਈ ਚਰਵਾਹਾ ਨਹੀਂ ਹੋਵੇਗਾ। ਨਬੀ (ਸ:) ਨੇ ਇਹ ਵੀ ਫ਼ਰਮਾਇਆ ਕਿ ਇਕ ਵਿਅਕਤੀ ਇਕ ਬੈਲ ’ਤੇ ਸਾਮਾਨ ਲੱਦੀ ਜਾ ਰਿਹਾ ਸੀ, ਬੈਲ ਨੇ ਉਸ ਵੱਲ ਮੁੜ ਕੇ ਵੇਖਿਆ ਅਤੇ ਕਿਹਾ ਕਿ ਮੈਨੂੰ ਸਾਮਾਨ ਢੋਹਣ ਲਈ ਪੈਦਾ ਨਹੀਂ ਕੀਤਾ ਗਿਆ ਮੈਨੂੰ ਤਾਂ ਖੇਤੀ ਬਾੜੀ ਲਈ ਪੈਦਾ ਕੀਤਾ ਗਿਆ ਹੈ ਲੋਕ ਰੁਰਾਨ ਹੋ ਕੇ ਬੋਲੇ ‘ਸੁਬਹਾਨਲਾੱਹ’, ਜਾਨਵਰ ਵੀ ਗੱਲਾਂ ਕਰਦੇ ਹਨ! ਨਬੀ (ਸ:) ਨੇ ਫ਼ਰਮਾਇਆ, ਮੈਂ ਸੋ ਇਸ ’ਤੇ ਈਮਾਨ ਲਿਆਇਆ ਹਾਂ ਅਤੇ ਅਬੂ-ਬਕਰ ਤੇ ਉਮਰ ਵੀ ਇਸ ਗੱਲ ’ਤੇ ਈਮਾਨ ਲਿਆਏ ਹਨ। (ਸਹੀ ਬੁਖ਼ਾਰੀ, ਹਦੀਸ: 3663)

Sign up for Newsletter