ਕੁਰਾਨ - 6:61 ਸੂਰਹ ਅਲ-ਆਨਆਮ ਅਨੁਵਾਦ, ਲਿਪੀਅੰਤਰਨ ਅਤੇ ਤਫਸੀਰ (ਤਫਸੀਰ).

وَهُوَ ٱلۡقَاهِرُ فَوۡقَ عِبَادِهِۦۖ وَيُرۡسِلُ عَلَيۡكُمۡ حَفَظَةً حَتَّىٰٓ إِذَا جَآءَ أَحَدَكُمُ ٱلۡمَوۡتُ تَوَفَّتۡهُ رُسُلُنَا وَهُمۡ لَا يُفَرِّطُونَ

61਼ ਉਹੀਓ (ਅੱਲਾਹ) ਆਪਣੇ ਬੰਦਿਆਂ ਉੱਤੇ ਹਰ ਪੱਖੋਂ ਭਾਰੂ ਹੇ ਅਤੇ ਤੁਹਾਡੀ ਨਿਗਰਾਨੀ ਲਈ (ਫ਼ਰਿਸ਼ਤਿਆਂ ਨੂ) ਭੇਜਦਾ ਹੇ,1 ਇੱਥੋਂ ਤੀਕ ਕਿ ਜਦੋਂ ਤੁਹਾਡੇ ਵਿੱਚੋਂ ਕਿਸੇ ਦੀ ਮੌਤ ਦਾ ਸਮਾਂ ਆਉਂਦਾ ਹੇ, ਉਸ ਦੀ ਰੂਹ ਸਾਡੇ ਭੇਜੇ ਹੋਏ ਫ਼ਰਿਸ਼ਤੇ ਕਬਜ਼ ਕਰਦੇ ਹਨ। ਉਹ ਕੁੱਝ ਵੀ ਗ਼ਲਤੀ ਨਹੀਂ ਕਰਦੇ।

ਸੂਰਹ ਅਲ-ਆਨਆਮ ਆਯਤ 61 ਤਫਸੀਰ


1 ਇਸ ਤੋਂ ਭਾਵ ਉਹ ਫ਼ਰਿਸ਼ਤੇ ਹਨ ਜਿਹੜੇ ਮਨੁੱਖ਼ ਦੇ ਚੰਗੇ ਜਾਂ ਭੈੜੇ ਅਮਲ ਲਿਖਦੇ ਹਨ। ਹਦੀਸ ਅਨੁਸਾਰ ਨਬੀ ਕਰੀਮ (ਸ:) ਨੂੰ ਅੱਲਾਹ ਨੇ ਫ਼ਰਮਾਇਆ ਕਿ ਅੱਲਾਹ ਨੇ ਚੰਗੇ ਜਾਂ ਭੈੜੇ ਸਾਰੇ ਕੰਮ ਲਿਖੇ ਹੋਏ ਹਨ। ਫੇਰ ਉਹਨਾਂ ਦੀ ਵਿਆਖਿਆ ਫ਼ਰਮਾਈ, ਜਿਹੜਾ ਵਿਅਕਤੀ ਇਕ ਨੇਕ ਕੰਮ ਕਰਨ ਦਾ ਇਰਾਦਾ ਕਰੇਗਾ ਪਰ ਉਹ ਨਹੀਂ ਕਰ ਸਕੇਗਾ ਤਾਂ ਉਸ ਦੇ ਹੱਕ ਵਿਚ ਇਕ ਨੇਕੀ ਲਿਖੀ ਜਾਵੇਗੀ। ਅਤੇ ਜਿਹੜਾ ਇਕ ਨੇਕ ਕੰਮ ਕਰਨ ਦਾ ਇਰਾਦਾ ਕਰੇ ਅਤੇ ਉਸ ਨੂੰ ਪੂਰਾ ਵੀ ਕਰੇ ਤਾਂ ਅੱਲਾਹ ਉਸ ਲਈ ਦੱਸ ਤੋਂ ਲੈਕੇ ਸੱਤ ਸੋ ਗੁਣਾ ਸਗੋਂ ਉਸ ਤੋਂ ਵੀ ਵੱਧ ਸਵਾਬ ਲਿਖੇਗਾ। ਜੇ ਕੋਈ ਬੁਰਾ ਕੰਮ ਕਰਨ ਦਾ ਇਰਾਦਾ ਕਰੇ ਪਰ ਉਹ ਨਾ ਕਰੇ ਤਾਂ ਅੱਲਾਹ ਉਸ ਦੇ ਹੱਕ ਵਿਚ ਇਕ ਨੇਕੀ ਦਾ ਸਵਾਬ ਲਿਖੇਗਾ। ਪਰ ਜੇ ਉਹ ਵਿਅਕਤੀ ਕੋਈ ਬੁਰੇ ਕੰਮ ਦਾ ਇਰਾਦਾ ਕਰੇ ਅਤੇ ਉਸ ਨੂੰ ਕਰੇ ਵੀ ਤਾਂ ਅੱਲਾਹ ਉਸ ਦੇ ਹੱਕ ਵਿਚ ਇਕ ਬੁਰਾਈ ਲਿਖੇਗਾ। (ਸਹੀ ਬੁਖ਼ਾਰੀ, ਹਦੀਸ: 6491) ਹਜ਼ਰਤ ਅਬੂ-ਹੁਰੈਰਾ ਫ਼ਰਮਾਉਂਦੇ ਹਨ ਕਿ ਨਬੀ ਕਰੀਮ (ਸ:) ਨੇ ਫ਼ਰਮਾਇਆ ਕਿ ਰਾਤ ਤੇ ਦਿਨ ਦੇ ਫ਼ਰਿਸ਼ਤੇ ਵਾਰੀ ਵਾਰੀ ਆਉਂਦੇ ਹਨ ਅਤੇ ਫ਼ਜਰ ਤੇ ਅਸਰ ਵੇਲੇ ਜਮ੍ਹਾਂ ਹੋ ਜਾਂਦੇ ਹਨ। ਰਾਤ ਵਾਲੇ ਫ਼ਰਿਸ਼ਤੇ ਜਦੋਂ ਸਵੇਰ ਨੂੰ ਅੱਲਾਹ ਦੇ ਦਰਬਾਰ ਵਿਚ ਹਾਜ਼ਰ ਹੰਦੇ ਹਨ ਤਾਂ ਉਹ ਉਹਨਾਂ ਤੋਂ ਪੁੱਛਦਾ ਹੇ ਹਾਲਾਂ ਕਿ ਉਹ ਚੰਗੀ ਤਰ੍ਹਾਂ ਜਾਣਦਾ ਹੇ ਕਿ ਤੁਸੀਂ ਮੇਰੇ ਬੰਦਿਆਂ ਨੂੰ ਕਿਸ ਹਾਲਤ ਵਿਚ ਛੱਡ ਕੇ ਆਏ ਹੋ ? ਫ਼ਰਿਸ਼ਤੇ ਜਵਾਬ ਦਿੰਦੇ ਹਨ ਹੇ ਅੱਲਾਹ! ਅਸੀਂ ਉਹਨਾਂ ਨੂੰ ਛੱਡ ਕੇ ਆਏ ਹਾਂ ਕਿ ਉਹ ਨਮਾਜ਼ ਪੜ੍ਹ ਰਹੇ ਸੀ ਅਤੇ ਜਦੋਂ ਉਹਨਾਂ ਦੇ ਕੋਲ ਗਏ ਸੀ ਤਾਂ ਵੀ ਉਹ ਨਮਾਜ਼ ਪੜ੍ਹ ਰਹੇ ਸੀ। (ਸਹੀ ਬੁਖ਼ਾਰੀ, ਹਦੀਸ: 3223)

Sign up for Newsletter