ਕੁਰਾਨ - 7:203 ਸੂਰਹ ਅਲ-ਅਰਾਫ ਅਨੁਵਾਦ, ਲਿਪੀਅੰਤਰਨ ਅਤੇ ਤਫਸੀਰ (ਤਫਸੀਰ).

وَإِذَا لَمۡ تَأۡتِهِم بِـَٔايَةٖ قَالُواْ لَوۡلَا ٱجۡتَبَيۡتَهَاۚ قُلۡ إِنَّمَآ أَتَّبِعُ مَا يُوحَىٰٓ إِلَيَّ مِن رَّبِّيۚ هَٰذَا بَصَآئِرُ مِن رَّبِّكُمۡ وَهُدٗى وَرَحۡمَةٞ لِّقَوۡمٖ يُؤۡمِنُونَ

203਼ ਜਦੋਂ ਤੁਸੀਂ (ਹੇ ਨਬੀ!) ਇਹਨਾਂ ਦੇ ਸਾਹਮਣੇ ਕੋਈ ਮੁਅਜਜ਼ਾ (ਨਿਸ਼ਾਨੀ ਜਾਂ ਚਮਤਕਾਰ) ਪੇਸ਼ ਨਹੀਂ ਕਰਦੇ ਤਾਂ ਆਖਦੇ ਹਨ ਕਿ ਤੁਸੀਂ ਆਪਣੇ ਲਈ ਮੁਅਜਜ਼ਾ ਕਿਉਂ ਨਹੀਂ ਲਿਆਏ ?1 ਤੁਸੀਂ ਆਖ ਦfਓ ਕਿ ਮੈਂ ਤਾਂ ਕੇਵਲ ਉਸੇ ਵਹੀ ਦੀ ਪੈਰਵੀ ਕਰਦਾ ਹਾਂ ਜਿਹੜੀ ਮੇਰੇ ਰੱਬ ਨੇ ਮੇਰੇ ਵੱਲ ਭੇਜੀ ਹੈ। ਇਹ (.ਕੁਰਆਨ) ਬਹੁਤ ਵੱਡੀ ਦਲੀਲ ਹੈ ਤੁਹਾਡੇ ਰੱਬ ਵੱਲੋਂ, ਅਤੇ ਰਹਿਮਤ ਹੈ ਉਹਨਾਂ ਲੋਕਾਂ ਲਈ ਜਿਹੜੇ ਈਮਾਨ ਰੱਖਦੇ ਹਨ।

ਸੂਰਹ ਅਲ-ਅਰਾਫ ਆਯਤ 203 ਤਫਸੀਰ


1 ਇਕ ਵਾਰ ਨਬੀ (ਸ:) ਨੇ ਮੱਕੇ ਵਾਲਿਆਂ ਨੂੰ ਉਹਨਾਂ ਦੇ ਮੰਗ ਕਰਨ ’ਤੇ ਇਕ ਅਹਿਮ ਮੁਅਜਜ਼ਾ ਵਿਖਾਇਆ। ਅਨਸ ਬਿਨ ਮਾਲਿਕ ਤੋਂ ਪਤਾ ਲੱਗਦਾ ਹੈ ਨਬੀ (ਸ:) ਨੇ ਮੱਕੇ ਵਾਲਿਆਂ ਨੇ ਕਿਸੇ ਨਿਸ਼ਾਨੀ ਦੀ ਮੰਗ ਕੀਤੀ ਤਾਂ ਆਪ ਨੇ ਉਹਨਾਂ ਨੂੰ ਚੰਨ ਦੇ ਟੋਟੇ ਹੁੰਦੇ ਵਿਖਾਇਆ (ਸਹੀ ਬੁਖ਼ਾਰੀ, ਹਦੀਸ: 3637) ਪਰੰਤੂ ਇਸ ਦਾ ਕੋਈ ਵੀ ਲਾਭ ਨਾ ਹੋਇਆ ਇਸੇ ਲਈ ਅੱਲਾਹ ਕਾਫ਼ਿਰਾਂ ਦੀ ਮੰਗ ਕਰਨ ’ਤੇ ਮੁਅਜਜ਼ੇ ਨਹੀਂ ਵਿਖਾਉਂਦਾ ਸਗੋਂ ਉਸ ਸਮੇਂ ਮੁਅਜਜ਼ੇ ਪ੍ਰਗਟ ਕਰਦਾ ਹੈ ਜਦੋਂ ਅੱਲਾਹ ਚਾਹੁੰਦਾ ਹੈ।

Sign up for Newsletter