ਕੁਰਾਨ - 7:26 ਸੂਰਹ ਅਲ-ਅਰਾਫ ਅਨੁਵਾਦ, ਲਿਪੀਅੰਤਰਨ ਅਤੇ ਤਫਸੀਰ (ਤਫਸੀਰ).

يَٰبَنِيٓ ءَادَمَ قَدۡ أَنزَلۡنَا عَلَيۡكُمۡ لِبَاسٗا يُوَٰرِي سَوۡءَٰتِكُمۡ وَرِيشٗاۖ وَلِبَاسُ ٱلتَّقۡوَىٰ ذَٰلِكَ خَيۡرٞۚ ذَٰلِكَ مِنۡ ءَايَٰتِ ٱللَّهِ لَعَلَّهُمۡ يَذَّكَّرُونَ

26਼ ਹੇ ਆਦਮ ਦੀ ਸੰਤਾਨ! ਅਸੀਂ ਤੁਹਾਡੇ ਲਈ ਲਿਬਾਸ ਉਤਾਰਿਆ ਹੈ ਜੋ ਤੁਹਾਡੇ ਗੁਪਤ ਅੰਗਾਂ ਨੂੰ ਛੁਪਾਉਂਦਾ ਹੈ ਅਤੇ ਸਜਾਵਟ ਦਾ ਸਾਧਨ ਵੀ ਹੈ ਅਤੇ ਸਭ ਤੋਂ ਵਧੀਆ ਲਿਬਾਸ ਪਰਹੇਜ਼ਗਾਰੀ ਵਾਲਾ ਲਿਬਾਸ ਹੈ।1 ਇਹ (ਲਿਬਾਸ) ਅੱਲਾਹ ਦੀਆਂ ਨਿਸ਼ਾਨੀਆਂ ਵਿੱਚੋਂ ਹੈ ਤਾਂ ਜੋ ਲੋਕੀ ਸਿੱਖਿਆ ਪ੍ਰਾਪਤ ਕਰਨ।

ਸੂਰਹ ਅਲ-ਅਰਾਫ ਆਯਤ 26 ਤਫਸੀਰ


1 ਕਿਹਾ ਜਾਂਦਾ ਹੈ ਕਿ ਇਸਲਾਮ ਤੋਂ ਪਹਿਲਾਂ ਜਹਾਲਤ ਦੇ ਸਮੇਂ ਅਰਬ ਦੇ ਬੁਤ ਪੂਜਕ ਨੰਗੇ ਹੋ ਕੇ ਕਾਅਬਾ ਦੇ ਚੱਕਰ ਲਗਾਇਆ ਕਰਦੇ ਸੀ ਪਰ ਜਦੋਂ ਇਸਲਾਮ ਭਾਰੂ ਹੋ ਗਿਆ ਅਤੇ ਮੱਕਾ ਜਿੱਤ ਲਿਆ ਗਿਆ ਤਾਂ ਇਹਨਾਂ ਬੁਤ ਪੂਜਕਾਂ ਅਤੇ ਮੁਸ਼ਰਿਕਾਂ ਦਾ ਦਾਖ਼ਲਾ ਮੱਕੇ ਵਿਖੇ ਬੰਦ ਕਰ ਦਿੱਤਾ ਗਿਆ ਅਤੇ ਨੰਗੇ ਹੋ ਕੇ ਚੱਕਰ ਲਗਾਉਣ ਦਾ ਵੀ ਅੰਤ ਕਰ ਦਿੱਤਾ ਗਿਆ।

Sign up for Newsletter