ਕੁਰਾਨ - 2:102 ਸੂਰਹ ਅਲ-ਬਾਕ਼ਰਾ ਅਨੁਵਾਦ, ਲਿਪੀਅੰਤਰਨ ਅਤੇ ਤਫਸੀਰ (ਤਫਸੀਰ).

وَٱتَّبَعُواْ مَا تَتۡلُواْ ٱلشَّيَٰطِينُ عَلَىٰ مُلۡكِ سُلَيۡمَٰنَۖ وَمَا كَفَرَ سُلَيۡمَٰنُ وَلَٰكِنَّ ٱلشَّيَٰطِينَ كَفَرُواْ يُعَلِّمُونَ ٱلنَّاسَ ٱلسِّحۡرَ وَمَآ أُنزِلَ عَلَى ٱلۡمَلَكَيۡنِ بِبَابِلَ هَٰرُوتَ وَمَٰرُوتَۚ وَمَا يُعَلِّمَانِ مِنۡ أَحَدٍ حَتَّىٰ يَقُولَآ إِنَّمَا نَحۡنُ فِتۡنَةٞ فَلَا تَكۡفُرۡۖ فَيَتَعَلَّمُونَ مِنۡهُمَا مَا يُفَرِّقُونَ بِهِۦ بَيۡنَ ٱلۡمَرۡءِ وَزَوۡجِهِۦۚ وَمَا هُم بِضَآرِّينَ بِهِۦ مِنۡ أَحَدٍ إِلَّا بِإِذۡنِ ٱللَّهِۚ وَيَتَعَلَّمُونَ مَا يَضُرُّهُمۡ وَلَا يَنفَعُهُمۡۚ وَلَقَدۡ عَلِمُواْ لَمَنِ ٱشۡتَرَىٰهُ مَا لَهُۥ فِي ٱلۡأٓخِرَةِ مِنۡ خَلَٰقٖۚ وَلَبِئۡسَ مَا شَرَوۡاْ بِهِۦٓ أَنفُسَهُمۡۚ لَوۡ كَانُواْ يَعۡلَمُونَ

102਼ ਸਗੋਂ ਉਹਨਾਂ ਨੇ ਉਸ ਦੀ ਪੈਰਵੀ ਕੀਤੀ ਜਿਸ ਨੂੰ ਸ਼ੈਤਾਨ ਸੁਲੇਮਾਨ ਦੀ ਹਕੂਮਤ ਵਿਚ ਪੜ੍ਹਿਆ ਕਰਦੇ ਸਨ। ਸੁਲੇਮਾਨ ਨੇ ਕੁਫ਼ਰ ਨਹੀਂ ਸੀ ਕੀਤਾ ਸਗੋਂ ਸ਼ੈਤਾਨਾਂ ਨੇ ਹੀ ਕੁਫ਼ਰ ਕੀਤਾ ਸੀ। ਉਹ ਲੋਕਾਂ ਨੂੰ ਜਾਦੂ ਦੀ ਸਿੱਖਿਆ ਦਿੰਦੇ ਸਨ। ਉਹਨਾਂ ਨੇ ਉਸ ਦੀ ਪੈਰਵੀ ਕੀਤੀ ਜੋ ਬਾਬੁਲ ਵਿਖੇ ਹਾਰੂਤ ਤੇ ਮਾਰੂਤ (ਨਾਂ ਦੇ) ਦੋ ਫ਼ਰਿਸ਼ਤਿਆਂ ਉੱਤੇ ਨਾਜ਼ਿਲ ਕੀਤਾ ਗਿਆ ਸੀ। ਉਹ ਦੋਵੇਂ ਫ਼ਰਿਸ਼ਤੇ ਲੋਕਾਂ ਨੂੰ ਜਾਦੂ ਸਿਖਾਉਣ ਤੋਂ ਪਹਿਲਾਂ ਕਹਿ ਦਿੰਦੇ ਸਨ ਕਿ ਅਸੀਂ ਤਾਂ ਕੇਵਲ (ਤੁਹਾਡੀ) ਅਜ਼ਮਾਇਸ਼ (ਲਈ ਆਏ) ਹਾਂ, ਸੋ ਤੁਸੀਂ ਕੁਫ਼ਰ ਨਾ ਕਰੋ। ਪਰ ਲੋਕੀ ਉਹਨਾਂ ਦੋਵਾਂ (ਫ਼ਰਿਸ਼ਤਿਆਂ) ਤੋਂ ਉਹ ਜਾਦੂ ਸਿਖਦੇ ਜਿਸ ਨਾਲ ਉਹ ਪਤੀ ਪਤਨੀ ਵਿਚ ਜੁਦਾਈ ਪਾ ਦੇਣ ਜਦ ਕਿ ਉਹ ਜਾਦੂ ਰਾਹੀਂ ਛੁੱਟ ਅੱਲਾਹ ਦੇ ਹੁਕਮਾਂ ਤੋਂ ਕਿਸੇ ਨੂੰ ਕੋਈ ਹਾਨੀ ਨਹੀਂ ਪਹੁੰਚਾ ਸਕਦੇ ਸੀ ਅਤੇ ਲੋਕ ਵੀ ਉਹਨਾਂ (ਫ਼ਰਿਸ਼ਤਿਆਂ) ਤੋਂ ਉਹ ਗਿਆਨ ਸਿਖਦੇ ਸੀ ਜਿਹੜਾ ਉਹਨਾਂ ਨੂੰ ਨੁਕਸਾਨ ਪਹੁੰਚਾਉਂਦਾ ਸੀ, ਨਾ ਕਿ ਕੋਈ ਲਾਭ। ਜਦ ਕਿ ਉਹ ਚੰਗੀ ਤਰ੍ਹਾਂ ਜਾਣਦੇ ਸਨ ਕਿ ਜਿਸ ਨੇ ਵੀ ਇਸ (ਜਾਦੂ) ਨੂੰ ਖ਼ਰੀਦਿਆ (ਸਿੱਖਿਆ) ਆਖ਼ਿਰਤ ਵਿਚ ਉਸ ਦਾ ਕੁੱਝ ਵੀ ਹਿੱਸਾ ਨਹੀਂ। ਜਿਸ ਚੀਜ਼ (ਜਾਦੂ) ਦੇ ਬਦਲੇ ਵਿਚ ਉਹਨਾਂ ਨੇ ਆਪਣੀਆਂ ਜਾਨਾਂ ਦਾ ਸੌਦਾ ਕੀਤਾ ਸੀ ਉਹ ਬਹੁਤ ਹੀ ਭੈੜੀ ਚੀਜ਼ ਸੀ। ਕਾਸ਼! ਉਹ ਜਾਣਦੇ (ਕਿ ਉਹ ਕੀ ਕਰ ਰਹੇ ਹਨ)।

Sign up for Newsletter