ਕੁਰਾਨ - 2:116 ਸੂਰਹ ਅਲ-ਬਾਕ਼ਰਾ ਅਨੁਵਾਦ, ਲਿਪੀਅੰਤਰਨ ਅਤੇ ਤਫਸੀਰ (ਤਫਸੀਰ).

وَقَالُواْ ٱتَّخَذَ ٱللَّهُ وَلَدٗاۗ سُبۡحَٰنَهُۥۖ بَل لَّهُۥ مَا فِي ٱلسَّمَٰوَٰتِ وَٱلۡأَرۡضِۖ كُلّٞ لَّهُۥ قَٰنِتُونَ

116਼ ਇਹ (ਅਹਲੇ ਕਿਤਾਬ) ਆਖਦੇ ਹਨ ਕਿ ਅੱਲਾਹ ਦੀ ਸੰਤਾਨ ਹੈ 1 ਜਦ ਕਿ ਅੱਲਾਹ (ਇਹਨਾਂ ਗੱਲਾਂ ਤੋਂ) ਪਾਕ ਹੈ। ਜੋ ਕੁੱਝ ਵੀ ਅਕਾਸ਼ਾਂ ਅਤੇ ਧਰਤੀ ਵਿਚ ਹੈ ਉਹ ਸਭ ਉੇਸੇ ਦਾ ਹੀ ਹੈ, ਹਰੇਕ ਚੀਜ਼ ਉਸੇ ਦੀ ਆਗਿਆਕਾਰੀ ਹੈ।

ਸੂਰਹ ਅਲ-ਬਾਕ਼ਰਾ ਆਯਤ 116 ਤਫਸੀਰ


1ਹਦੀਸੇ ਕੁਦਸੀ ਹੈ ਕਿ ਆਦਮ ਦੇ ਪੁੱਤਰ ਨੇ ਮੈਨੂੰ (ਅੱਲਾਹ ਨੂੰ) ਝੁਠਲਾਇਆ ਹਾਲਾਂ ਕਿ ਇਹ ਉਸ ਦਾ ਹੱਕ ਨਹੀਂ ਸੀ ਉਹ ਮੈਨੂੰ ਗਾਲਾਂ ਕੱਢਦਾ ਹੈ ਜਦ ਕਿ ਇਹ ਉਸ ਨੂੰ ਹੱਕ ਨਹੀਂ ਪਹੁੰਚਦਾ ਉਸ ਦਾ ਝੁਠਲਾਉਣਾ ਇਹ ਹੈ ਕਿ ਉਹ ਇਹ ਦਾਅਵਾ ਕਰਦਾ ਹੈ ਕਿ ਮੈਂ ਉਸ ਨੂੰ ਪਹਿਲਾਂ ਵਾਂਗ ਮੁੜ ਜਿਉਂਦਾ ਕਰਨ ਦੀ ਕੁਦਰਤ ਨਹੀਂ ਰੱਖਦਾ ਅਤੇ ਉਸ ਦੀਆਂ ਗਾਲਾਂ ਇਹ ਹਨ ਕਿ ਉਹ ਆਖਦਾ ਹੈ ਕਿ ਮੇਰੀ ਵੀ ਔਲਾਦ ਹੈ ਹਾਲਾਂ ਕਿ ਮੈਂ ਇਹਨਾਂ ਸਾਰੀਆਂ ਗੱਲਾਂ ਤੋਂ ਪਾਕ ਹਾਂ ਕਿ ਮੇਰੀ ਪਤਨੀ ਜਾਂ ਔਲਾਦ ਹੋਵੇ। (ਸਹੀ ਬੁਖ਼ਾਰੀ, ਹਦੀਸ: 4482)

Sign up for Newsletter