ਕੁਰਾਨ - 2:183 ਸੂਰਹ ਅਲ-ਬਾਕ਼ਰਾ ਅਨੁਵਾਦ, ਲਿਪੀਅੰਤਰਨ ਅਤੇ ਤਫਸੀਰ (ਤਫਸੀਰ).

يَـٰٓأَيُّهَا ٱلَّذِينَ ءَامَنُواْ كُتِبَ عَلَيۡكُمُ ٱلصِّيَامُ كَمَا كُتِبَ عَلَى ٱلَّذِينَ مِن قَبۡلِكُمۡ لَعَلَّكُمۡ تَتَّقُونَ

183਼ ਹੇ ਲੋਕੋ! ਜਿਹੜੇ ਈਮਾਨ ਲਿਆਏ ਹੋ! ਤੁਹਾਡੇ ’ਤੇ ਸੌਮ1 (ਰੋਜ਼ੇ ਰਖਣਾ) ਉਸੇ ਤਰ੍ਹਾਂ ਫ਼ਰਜ਼ ਕੀਤੇ ਗਏ ਹਨ ਜਿਵੇਂ ਉਹਨਾਂ ਲੋਕਾਂ ਉੱਤੇ ਫ਼ਰਜ਼ ਕੀਤੇ ਗਏ ਸੀ ਜਿਹੜੇ ਤੁਹਾਥੋਂ ਪਹਿਲਾਂ (ਨਬੀਆਂ ਦੇ ਪੈਰੋਕਾਰ) ਗੁਜ਼ਰ ਚੁੱਕੇ ਹਨ ਤਾਂ ਜੋ ਤੁਸੀਂ ਰੱਬ ਤੋਂ ਡਰਨ ਵਾਲੇ ਬਣ ਜਾਵੋ।

ਸੂਰਹ ਅਲ-ਬਾਕ਼ਰਾ ਆਯਤ 183 ਤਫਸੀਰ


1 “ਸੌਮ” ਦਾ ਅਰਥ ਹੇ ਰੁਕਣਾ। ਸ਼ਰੀਅਤ ਅਨੁਸਾਰ ਇਸ ਦਾ ਅਰਥ ਪਹੁ ਫਟਨ ਤੋਂ ਲੈਕੇ ਸੂਰਜ ਡੁੱਬਣ ਤਕ ਖਾਣ-ਪੀਣ ਅਤੇ ਸੰਭੋਗ ਤੋਂ ਰੁਕੇ ਰਹਿਣਾ ਹੇ। ਇਸ ਨੂੰ ਹੀ ਰੋਜ਼ਾ ਕਿਹਾ ਜਾਂਦਾ ਹੇ।

Sign up for Newsletter