ਕੁਰਾਨ - 2:198 ਸੂਰਹ ਅਲ-ਬਾਕ਼ਰਾ ਅਨੁਵਾਦ, ਲਿਪੀਅੰਤਰਨ ਅਤੇ ਤਫਸੀਰ (ਤਫਸੀਰ).

لَيۡسَ عَلَيۡكُمۡ جُنَاحٌ أَن تَبۡتَغُواْ فَضۡلٗا مِّن رَّبِّكُمۡۚ فَإِذَآ أَفَضۡتُم مِّنۡ عَرَفَٰتٖ فَٱذۡكُرُواْ ٱللَّهَ عِندَ ٱلۡمَشۡعَرِ ٱلۡحَرَامِۖ وَٱذۡكُرُوهُ كَمَا هَدَىٰكُمۡ وَإِن كُنتُم مِّن قَبۡلِهِۦ لَمِنَ ٱلضَّآلِّينَ

198਼ ਜੇ ਤੁਸੀਂ (ਹੱਜ ਦੇ ਦਿਨਾਂ ਵਿਚ) ਅੱਲਾਹ ਦਾ ਫ਼ਜ਼ਲ (ਰੋਟੀ ਰੋਜ਼ੀ) ਤਲਾਸ਼ (ਕਰਨ ਲਈ ਮਿਹਨਤ ਮਜ਼ਦੂਰੀ ਜਾਂ ਵਪਾਰ) ਕਰੋ ਤਾਂ ਤੁਹਾਡੇ ਲਈ ਕੋਈ ਗੁਨਾਹ ਵਾਲੀ ਗੱਲ ਨਹੀਂ। ਜਦੋਂ ਤੁਸੀਂ ‘ਅਰਫ਼ਾਤ’ 1 ਤੋਂ ਪਰਤੋ ਤਾਂ ਮਸ਼ਅਰੇ ਹਰਾਮ 2 (ਮੁਜ਼ਦਲਫ਼ਾ) ਜਾ ਕੇ ਅੱਲਾਹ ਨੂੰ ਯਾਦ ਕਰੋ। ਤੁਸੀਂ (ਅੱਲਾਹ ਨੂੰ) ਇੰਜ ਯਾਦ ਕਰੋ ਜਿਵੇਂ ਅੱਲਾਹ ਨੇ ਤੁਹਾ` ਹਿਦਾਇਤ ਦਿੱਤੀ ਹੇ ਜਦ ਕਿ ਇਸ (ਹਿਦਾਇਤ) ਤੋਂ ਪਹਿਲਾਂ ਤੁਸੀਂ ਕੁਰਾਹੇ ਪਏ ਹੋਏ ਸੀ।

ਸੂਰਹ ਅਲ-ਬਾਕ਼ਰਾ ਆਯਤ 198 ਤਫਸੀਰ


1 ਅਰਫ਼ਾਤ” ਮੱਕੇ ਤੋਂ ਕੁੱਝ ਹੀ ਦੂਰੀ ’ਤੇ ਇਕ ਮੈਦਾਨ ਹੇ ਜਿੱਥੇ 9 ਜ਼ਿਲਹੱਜ ਨੂੰ ਸੂਰਜ ਦੇ ਢਲਣ ਤੋਂ ਲੈਕੇ ਸੂਰਜ ਦੇ ਡੁੱਬਣ ਤਕ ਠਹਿਰਣਾ ਜ਼ਰੂਰੀ ਹੇ। 2 “ਮਸ਼ਅਰੇ ਹਰਾਮ” ਇਸ ਨੂੰ ਮੁਜ਼ਦਲਫ਼ਾ ਵੀ ਕਿਹਾ ਜਾਂਦਾ ਹੇ। ਮੁਜ਼ਦਲਫ਼ਾ ਮੱਕੇ ਦੇ ਨੇੜੇ ਇਕ ਪ੍ਰਸਿੱਧ ਥਾਂ ਹੇ ਜਿੱਥੇ ਨੋਵੀਂ ਤੇ ਦਸਵੀਂ ਜ਼ਿਲਹੱਜ ਦੀ ਵਿਚਕਾਰ ਵਾਲੀ ਰਾਤ ਹਾਜੀ ਗੁਜ਼ਾਰਦੇ ਹਨ।

Sign up for Newsletter