ਕੁਰਾਨ - 2:217 ਸੂਰਹ ਅਲ-ਬਾਕ਼ਰਾ ਅਨੁਵਾਦ, ਲਿਪੀਅੰਤਰਨ ਅਤੇ ਤਫਸੀਰ (ਤਫਸੀਰ).

يَسۡـَٔلُونَكَ عَنِ ٱلشَّهۡرِ ٱلۡحَرَامِ قِتَالٖ فِيهِۖ قُلۡ قِتَالٞ فِيهِ كَبِيرٞۚ وَصَدٌّ عَن سَبِيلِ ٱللَّهِ وَكُفۡرُۢ بِهِۦ وَٱلۡمَسۡجِدِ ٱلۡحَرَامِ وَإِخۡرَاجُ أَهۡلِهِۦ مِنۡهُ أَكۡبَرُ عِندَ ٱللَّهِۚ وَٱلۡفِتۡنَةُ أَكۡبَرُ مِنَ ٱلۡقَتۡلِۗ وَلَا يَزَالُونَ يُقَٰتِلُونَكُمۡ حَتَّىٰ يَرُدُّوكُمۡ عَن دِينِكُمۡ إِنِ ٱسۡتَطَٰعُواْۚ وَمَن يَرۡتَدِدۡ مِنكُمۡ عَن دِينِهِۦ فَيَمُتۡ وَهُوَ كَافِرٞ فَأُوْلَـٰٓئِكَ حَبِطَتۡ أَعۡمَٰلُهُمۡ فِي ٱلدُّنۡيَا وَٱلۡأٓخِرَةِۖ وَأُوْلَـٰٓئِكَ أَصۡحَٰبُ ٱلنَّارِۖ هُمۡ فِيهَا خَٰلِدُونَ

217਼ (ਹੇ ਨਬੀ!) ਲੋਕੀ ਤੁਹਾਥੋਂ ਹੁਰਮਤ (ਆਦਰਮਾਨ) ਵਾਲੇ ਮਹੀਨਿਆਂ ਬਾਰੇ ਪੁੱਛਦੇ ਹਨ ਕਿ ਇਹਨਾਂ ਵਿਚ ਲੜਨਾ ਕਿਵੇਂ ਹੇ ? ਤੁਸੀਂ ਆਖ ਦਿਓ ਕਿ ਇਹਨਾਂ (ਮਹੀਨਿਆਂ) ਵਿਚ ਲੜਨਾ ਬਹੁਤ ਵੱਡਾ ਗੁਨਾਹ ਹੇ ਪਰ ਲੋਕਾਂ ਨੂੰ ਅੱਲਾਹ ਦੇ ਰਾਹ ਚੱਲਣ ਤੋਂ ਰੋਕਣਾ, ਅੱਲਾਹ ਦੇ ਨਾਲ ਕੁਫ਼ਰ ਕਰਨਾ, ਮਸਜਿਦ-ਏ -ਹਰਾਮ (ਖ਼ਾਨਾ-ਕਾਅਬਾ) ਜਾਣ ਤੋਂ ਰੋਕਣਾ ਅਤੇ ਹਰਮ ਦੇ ਰਹਿਣ ਵਾਲਿਆਂ ਨੂੰ ਓਥੋਂ ਕਢਣਾ ਅੱਲਾਹ ਦੀਆਂ ਨਜ਼ਰਾਂ ਵਿਚ ਇਸ (ਲੜਾਈ) ਤੋਂ ਵੀ ਵੱਡਾ ਪਾਪ ਹੇ ਅਤੇ ਫ਼ਿਤਨਾ 1 ਭੜਕਾਉਣਾ (ਈਮਾਨ ਤੋਂ ਬਿਚਲਾਉਣਾ) ਕਤਲ ਨਾਲੋਂ ਵੀ ਵੱਡਾ ਗੁਨਾਹ ਹੇ। ਇਹ ਕਾਫ਼ਿਰ ਤਾਂ ਤੁਹਾਡੇ ਨਾਲ ਲੜਦੇ ਹੀ ਰਹਿਣਗੇ। ਜੇ ਉਹਨਾਂ ਦਾ ਵਸ ਚੱਲੇ ਤਾਂ ਉਹ ਤੁਹਾਨੂੰ ਤੁਹਾਡੇ ਦੀਨ (ਧਰਮ) ਤੋਂ ਵੀ ਫੇਰ ਦੇਣ। ਤੁਹਾਡੇ ਵਿੱਚੋਂ ਜੇ ਕੋਈ ਆਪਣੇ ਦੀਨ (ਇਸਲਾਮ) ਤੋਂ ਫਿਰ ਜਾਵੇ ਅਤੇ ਕੁਫ਼ਰ ਦੀ ਹਾਲਤ ਵਿਚ ਹੀ ਮਰ ਜਾਵੇ ਤਾਂ ਉਹਨਾਂ ਲੋਕਾਂ ਵੱਲੋਂ ਕੀਤੇ ਕਰਮ ਦੁਨੀਆਂ ਤੇ ਆਖ਼ਿਰਤ ਵਿਚ ਬਰਬਾਦ ਹੋਣਗੇ ਅਤੇ ਅਜਿਹੇ ਸਭ ਲੋਕ ਨਰਕੀ ਹਨ ਜਿੱਥੇ ਉਹ ਸਦਾ ਲਈ ਰਹਿਣਗੇ।

ਸੂਰਹ ਅਲ-ਬਾਕ਼ਰਾ ਆਯਤ 217 ਤਫਸੀਰ


1 “ਫ਼ਿਤਨਾ” ਦਾ ਅਰਥ ਸ਼ਿਰਕ ਹੇ, ਭਾਵ ਅੱਲਾਹ ਦਾ ਦੂਜਿਆਂ ਨੂੰ ਸਾਂਝੀ ਬਣਾਉਣਾ ਅਤੇ ਈਮਾਨ ਲਿਆਉਣ ਤੋਂ ਬਾਅਦ ਉਸ ਦਾ ਇਨਕਾਰ ਕਰਨਾ। ਜਿਹੜੀਆਂ ਮੁਸੀਬਤਾਂ ਜਾਂ ਪਰੇਸ਼ਾਨੀਆਂ ਅੱਲਾਹ ਵੱਲੋਂ ਅਜ਼ਮਾਇਸ਼ ਲਈ ਹੁੰਦੀਆਂ ਹਨ ਉਸ ਨੂੰ ਵੀ ਫ਼ਿਤਨਾ ਕਿਹਾ ਜਾਂਦਾ ਹੇ।

Sign up for Newsletter