ਕੁਰਾਨ - 2:226 ਸੂਰਹ ਅਲ-ਬਾਕ਼ਰਾ ਅਨੁਵਾਦ, ਲਿਪੀਅੰਤਰਨ ਅਤੇ ਤਫਸੀਰ (ਤਫਸੀਰ).

لِّلَّذِينَ يُؤۡلُونَ مِن نِّسَآئِهِمۡ تَرَبُّصُ أَرۡبَعَةِ أَشۡهُرٖۖ فَإِن فَآءُو فَإِنَّ ٱللَّهَ غَفُورٞ رَّحِيمٞ

226਼ ਜਿਹੜੇ ਲੋਕ ਆਪਣੀਆਂ ਪਤਨੀਆਂ ਨਾਲ (ਸ਼ਰੀਰਿਕ) ਸੰਬੰਧ ਨਾ ਰੱਖਣ ਦੀਆਂ ਕਸਮਾਂ ਖਾ ਲੈਂਦੇ ਹਨ 1 ਉਹਨਾਂ (ਦੀਆਂ ਪਤਨੀਆਂ) ਨੂੰ ਚਾਹੀਦਾ ਹੇ ਕਿ ਉਹ ਚਾਰ ਮਹੀਨੇ ਉਡੀਕ ਕਰਨ। 2 ਜੇ (ਪਤੀ) ਪਰਤ ਆਉਣ (ਸੰਬੰਧ ਬਣਾ ਲੈਣ) ਤਾਂ ਠੀਕ ਹੇ ਬੇਸ਼ੱਕ ਅੱਲਾਹ (ਭੁੱਲਾਂ ਨੂੰ) ਬਖ਼ਸ਼ਣ ਵਾਲਾ ਅਤੇ ਮਿਹਰਬਾਨ ਹੇ।

ਸੂਰਹ ਅਲ-ਬਾਕ਼ਰਾ ਆਯਤ 226 ਤਫਸੀਰ


1 ਇਸ ਨੂੰ “ਈਲਾ” ਕਿਹਾ ਜਾਂਦਾ ਹੇ, ਜਿਸ ਦਾ ਅਰਥ ਹੇ ਪਤਨੀ ਨਾਲ ਸੰਬੰਧ ਨਾ ਰੱਖਣ ਦੀ ਸੁੰਹ ਖਾਣਾ। * ਹਜ਼ਰਤ ਅਬਦੁੱਲਾ ਬਿਨ ਉਮਰ ਫ਼ਰਮਾਉਂਦੇ ਹਨ ਕਿ ਇਹ ‘ਈਲਾ’ ਜਿਸ ਦੀ ਚਰਚਾ .ਕੁਰਆਨ ਵਿਚ ਕੀਤੀ ਗਈ ਹੇ ਕਿਸੇ ਵਿਅਕਤੀ ਲਈ ਇਸ ਤੋਂ ਛੁੱਟ ਕੁੱਝ ਹੋਰ ਜਾਇਜ਼ ਹੀ ਨਹੀਂ ਕਿ ਉਹ ਨਿਸ਼ਚਿਤ ਸਮਾਂ ਬੀਤ ਜਾਣ ਤੋਂ ਬਾਅਦ ਜਾਂ ਤਾਂ ਪਤਨੀ ਨੂੰ ਇਸਲਾਮੀ ਸਿਧਾਂਤ ਅਨੁਸਾਰ ਘਰ ਵਿਚ ਹੀ ਰੱਖੇ ਜਾਂ ਉਸ ਨੂੰ ਤਲਾਕ ਦੇ ਦੇਵੇ ਜਿਵੇਂ ਕਿ ਅੱਲਾਹ ਦਾ ਹੁਕਮ ਹੇ। (ਸਹੀ ਬੁਖ਼ਾਰੀ, ਹਦੀਸ: 5290) 2 ਹਜ਼ਰਤ ਇਬਨੇ ਉੱਮਰ ਦਾ ਕਹਿਣਾ ਹੇ ਕਿ ਜਦੋਂ ਚਾਰ ਮਹੀਨੇ ਬੀਤ ਜਾਣ ਤਾਂ ਪੁਰਸ਼ ਨੂੰ ਮਜਬੂਰ ਕੀਤਾ ਜਾਵੇ ਕਿ ਜਾਂ ਤਾਂ ਆਪਣੇ ਸੁੰਹ ’ਤੇ ਮੁੜ ਵਿਚਾਰ ਕਰੇ ਜਾਂ ਪਤਨੀ ਨੂੰ ਤਲਾਕ ਦੇ ਦੇਵੇ ਅਤੇ ਜਦੋਂ ਤਕ ਪਤੀ ਸਪਸ਼ਟ ਸ਼ਬਦਾਂ ਵਿਚ ਤਲਾਕ ਨਾ ਦੇਵੇ ਤਲਾਕ ਨਹੀਂ ਹੁੰਦੀ। (ਸਹੀ ਬੁਖ਼ਾਰੀ, ਹਦੀਸ: 5291)

Sign up for Newsletter