ਕੁਰਾਨ - 2:248 ਸੂਰਹ ਅਲ-ਬਾਕ਼ਰਾ ਅਨੁਵਾਦ, ਲਿਪੀਅੰਤਰਨ ਅਤੇ ਤਫਸੀਰ (ਤਫਸੀਰ).

وَقَالَ لَهُمۡ نَبِيُّهُمۡ إِنَّ ءَايَةَ مُلۡكِهِۦٓ أَن يَأۡتِيَكُمُ ٱلتَّابُوتُ فِيهِ سَكِينَةٞ مِّن رَّبِّكُمۡ وَبَقِيَّةٞ مِّمَّا تَرَكَ ءَالُ مُوسَىٰ وَءَالُ هَٰرُونَ تَحۡمِلُهُ ٱلۡمَلَـٰٓئِكَةُۚ إِنَّ فِي ذَٰلِكَ لَأٓيَةٗ لَّكُمۡ إِن كُنتُم مُّؤۡمِنِينَ

248਼ ਉਹਨਾਂ (ਕੌਮ) ਦੇ ਨਬੀ (ਸਮੋਈਲ) ਨੇ ਉਹਨਾਂ ਨੂੰ (ਬਾਦਸ਼ਾਹ ਦੀ ਨਿਸ਼ਾਨੀ ਪੁੱਛਣ ’ਤੇ) ਕਿਹਾ ਕਿ ਉਸ ਦੀ ਬਾਦਸ਼ਾਹਤ ਦੀ ਨਿਸ਼ਾਨੀ ਇਹ ਹੇ ਕਿ ਤੁਹਾਡੇ ਕੋਲ ਉਹ ਸੰਦੂਕ ਆਵੇਗਾ ਜਿਸ ਵਿਚ ਤੁਹਾਡੇ ਰੱਬ ਵੱਲੋਂ ਤੁਹਾਡੇ (ਦਿਲਾਂ ਦੀ) ਤਸੱਲੀ 1 ਲਈ ਉਹ ਸਾਰੀਆਂ ਚੀਜ਼ਾਂ ਹੋਣਗੀਆਂ ਜਿਹੜੀਆਂ ਮੂਸਾ ਤੇ ਹਾਰੂਨ ਦੀਆਂ ਔਲਾਦਾਂ ਛੱਡ ਗਈਆਂ ਸਨ ਅਤੇ ਇਸ (ਸੰਦੂਕ) ਨੂੰ ਫ਼ਰਿਸ਼ਤੇ ਚੁੱਕ ਕੇ ਲਿਆਉਣਗੇ। ਬੇਸ਼ੱਕ ਇਸ ਵਿਚ ਤੁਹਾਡੇ ਲਈ ਇਕ ਵੱਡੀ ਨਿਸ਼ਾਨੀ ਹੇ ਜੇ ਤੁਸੀਂ ਈਮਾਨ ਵਾਲੇ ਹੋ।

ਸੂਰਹ ਅਲ-ਬਾਕ਼ਰਾ ਆਯਤ 248 ਤਫਸੀਰ


1 ਇਹ ਉਹ ਸਕੀਨਤ ਭਾਵ ਤਸੱਲੀ ਵਾਲਾ ਸਾਮਾਨ ਹੇ ਜਿਸ ਦੀ ਚਰਚਾ ਹਦੀਸ ਵਿਚ ਕੀਤੀ ਗਈ ਹੇ। ਹਜ਼ਰਤ ਬਰਾ ਬਿਨ ਆਜ਼ਿਬ (ਰ:ਅ:) ਤੋਂ ਪਤਾ ਚਲਦਾ ਹੇ ਕਿ ਹਜ਼ਰਤ ਉਸੈਦ ਬਿਨ ਉਜ਼ੈਰ (ਰ:ਅ:) ਕਹਫ਼ ਸੂਰਤ ਪੜ੍ਹ ਰਹੇ ਸੀ ਅਤੇ ਉਹਨਾਂ ਦੇ ਲਾਗੇ ਇਕ ਘੋੜਾ ਰੱਸੀਆਂ ਨਾਲ ਬੰਨ੍ਹਿਆਂ ਖੜਾ ਸੀ ਕਿ ਇਕ ਬੱਦਲੀ ਹੇਠ ਨੂੰ ਆਉਣ ਲੱਗੀ, ਜਿਹੜੀ ਉਹਨਾਂ ਦੇ ਨੇੜੇ ਆ ਰਹੀ ਸੀ। ਇੱਥੋਂ ਤਕ ਕਿ ਘੋੜਾ ਉਸ ਬੱਦਲੀ ਨੂੰ ਵੇਖ ਕੇ ਟੱਪਣ ਲੱਗ ਪਿਆ। ਜਦੋਂ ਸਵੇਰ ਹੋਣ ’ਤੇ ਮੈਂ ਇਹ ਘਟਨਾ ਰਸੂਲ (ਸ:) ਨੂੰ ਦੱਸੀ ਤਾਂ ਆਪ (ਸ:) ਨੇ ਫ਼ਰਮਾਇਆ, ਇਹ ਸਕੀਨਤ ਹੇ, ਭਾਵ ਮਨ ਦੀ ਸ਼ਾਂਤੀ ਸੀ ਜਿਹੜੀ .ਕੁਰਆਨ ਪੜ੍ਹਣ ਕਾਰਨ ਨਾਜ਼ਿਲ ਹੋਈ ਸੀ। (ਸਹੀ ਬੁਖ਼ਾਰੀ, ਹਦੀਸ: 5011)

Sign up for Newsletter