ਕੁਰਾਨ - 2:259 ਸੂਰਹ ਅਲ-ਬਾਕ਼ਰਾ ਅਨੁਵਾਦ, ਲਿਪੀਅੰਤਰਨ ਅਤੇ ਤਫਸੀਰ (ਤਫਸੀਰ).

أَوۡ كَٱلَّذِي مَرَّ عَلَىٰ قَرۡيَةٖ وَهِيَ خَاوِيَةٌ عَلَىٰ عُرُوشِهَا قَالَ أَنَّىٰ يُحۡيِۦ هَٰذِهِ ٱللَّهُ بَعۡدَ مَوۡتِهَاۖ فَأَمَاتَهُ ٱللَّهُ مِاْئَةَ عَامٖ ثُمَّ بَعَثَهُۥۖ قَالَ كَمۡ لَبِثۡتَۖ قَالَ لَبِثۡتُ يَوۡمًا أَوۡ بَعۡضَ يَوۡمٖۖ قَالَ بَل لَّبِثۡتَ مِاْئَةَ عَامٖ فَٱنظُرۡ إِلَىٰ طَعَامِكَ وَشَرَابِكَ لَمۡ يَتَسَنَّهۡۖ وَٱنظُرۡ إِلَىٰ حِمَارِكَ وَلِنَجۡعَلَكَ ءَايَةٗ لِّلنَّاسِۖ وَٱنظُرۡ إِلَى ٱلۡعِظَامِ كَيۡفَ نُنشِزُهَا ثُمَّ نَكۡسُوهَا لَحۡمٗاۚ فَلَمَّا تَبَيَّنَ لَهُۥ قَالَ أَعۡلَمُ أَنَّ ٱللَّهَ عَلَىٰ كُلِّ شَيۡءٖ قَدِيرٞ

259਼ ਜਾਂ ਇਸੇ ਤਰ੍ਹਾਂ ਤੁਸੀਂ ਉਸ ਨੂੰ ਵੀ ਨਹੀਂ ਵੇਖਿਆ ਜਿਹੜਾ ਇਕ ਬਸਤੀ ਕੋਲ ਦੀ ਲੰਘਇਆ ਜਿਸ ਦੀਆਂ ਛੱਤਾਂ ਡਿੱਗੀਆਂ ਹੋਈਆਂ ਸਨ? ਉਸ ਨੇ ਆਖਿਆ ਕਿ ਇਸ ਬਸਤੀ (ਦੇ ਵਾਸੀਆਂ) ਦੀ ਮੌਤ ਤੋਂ ਬਾਅਦ ਅੱਲਾਹ ਕਿਵੇਂ ਇਸ ਨੂੰ ਮੁੜ ਜੀਵਤ ਕਰੇਗਾ? ਤਾਂ ਅੱਲਾਹ ਨੇ ਉਸ (ਪੁੱਛਣ ਵਾਲੇ) ਵਿਅਕਤੀ ਨੂੰ ਸੌ ਸਾਲ ਲਈ ਮੌਤ ਦੇ ਦਿੱਤੀ ਫਿਰ ਉਸ ਨੂੰ ਜਿਊਂਦਾ ਕੀਤਾ। ਅੱਲਾਹ ਨੇ (ਉਸ ਤੋਂ) ਪੁੱਛਿਆ ਕਿ ਤੂੰ ਕਿੰਨੀ ਦੇਰ ਇੰਜ (ਮੁਰਦਾ) ਰਿਹਾ? ਉਸ ਨੇ ਕਿਹਾ ਕਿ ਇਕ ਦਿਨ ਲਈ ਜਾਂ ਦਿਨ ਦਾ ਵੀ ਇਕ ਭਾਗ। ਅੱਲਾਹ ਨੇ ਫ਼ਰਮਾਇਆ, ਨਹੀਂ ਤੂੰ ਤਾਂ ਮੌਤ ਦੀ ਹਾਲਤ ਵਿਚ ਸੌ ਸਾਲ ਰਿਹਾ ਹੇ, ਤੂੰ ਆਪਣੇ ਖਾਣ ਪੀਣ (ਦੇ ਸਾਮਾਨ) ਵੱਲ ਵੇਖ ਉਹ ਵੀ ਸੜ੍ਹਿਆ ਨਹੀਂ ਅੇਤ ਆਪਣੇ (ਮਰੇ ਹੋਏ) ਖੋਤੇ ਵੱਲ ਵੇਖ। ਅਸੀਂ ਲੋਕਾਂ ਲਈ ਤੇਨੂੰ (ਇਕ ਨਿਸ਼ਾਨੀ ਬਣਾ ਦੇਣਾ) ਚਾਹੁੰਦੇ ਹਾਂ, ਸੋ ਤੂੰ ਖੋਤੇ ਦੀਆਂ ਹੱਡੀਆਂ ਵੱਲ ਵੇਖ ਕਿ ਅਸੀਂ ਇਹਨਾਂ ਨੂੰ ਕਿੱਦਾਂ ਜੋੜਦੇ ਹਾਂ ਫਿਰ ਇਹਨਾਂ ’ਤੇ ਮਾਸ ਬੋਟੀ ਚੜ੍ਹਾਉਂਦੇ ਹਾਂ। ਜਦੋਂ ਉਸ ਨੇ ਇਹ ਸਭ ਵੇਖ ਲਿਆ ਤਾਂ ਉਸ ਨੇ ਕਿਹਾ ਕਿ ਮੈਂ ਜਾਣਦਾ ਹਾਂ ਕਿ ਬੇਸ਼ੱਕ ਅੱਲਾਹ ਹਰ ਕੰਮ ਕਰਨ ਦੀ ਕੁਦਰਤ ਰਖਦਾ ਹੇ।

Sign up for Newsletter