ਕੁਰਾਨ - 2:274 ਸੂਰਹ ਅਲ-ਬਾਕ਼ਰਾ ਅਨੁਵਾਦ, ਲਿਪੀਅੰਤਰਨ ਅਤੇ ਤਫਸੀਰ (ਤਫਸੀਰ).

ٱلَّذِينَ يُنفِقُونَ أَمۡوَٰلَهُم بِٱلَّيۡلِ وَٱلنَّهَارِ سِرّٗا وَعَلَانِيَةٗ فَلَهُمۡ أَجۡرُهُمۡ عِندَ رَبِّهِمۡ وَلَا خَوۡفٌ عَلَيۡهِمۡ وَلَا هُمۡ يَحۡزَنُونَ

274਼ ਜਿਹੜੇ ਲੋਕ ਆਪਣੇ ਮਾਲ ਨੂੰ ਰਾਤ ਦਿਨ ਗੁਪਤ ਤੇ ਖੁੱਲ੍ਹੇ ਆਮ ਖ਼ਰਚ ਕਰਦੇ ਹਨ ਉਹਨਾਂ ਦਾ ਬਦਲਾ ਉਹਨਾਂ ਦੇ ਰੱਬ ਕੋਲ ਹੇ ਨਾਂ ਤਾਂ (ਕਿਆਮਤ ਵਾਲੇ ਦਿਨ) ਉਹਨਾਂ ਨੂੰ ਕੋਈ ਚਿੰਤਾ ਹੋਵੇਗਾ ਅਤੇ ਨਾ ਹੀ ਉਦਾਸ ਹੋਣਗੇ । 2

ਸੂਰਹ ਅਲ-ਬਾਕ਼ਰਾ ਆਯਤ 274 ਤਫਸੀਰ


2 ਨਬੀ ਕਰੀਮ (ਸ:) ਨੇ ਫ਼ਰਮਾਇਆ, ਸੱਤ ਵਿਅਕਤੀ ਅਜਿਹੇ ਹਨ ਜਿਨ੍ਹਾਂ ਨੂੰ ਅੱਲਾਹ ਤਆਲਾ ਉਸ ਦਿਨ ਆਪਣੀ ਛਤਰ ਛਾਇਆ ਹੇਠ ਰੱਖੇਗਾ ਜਿਸ ਦਿਨ ਛੁੱਟ ਉਸ ਦੀ ਛਾਇਆ ਤੋਂ ਹੋਰ ਕੋਈ ਛਾਇਆ ਨਹੀਂ ਹੋਵੇਗਾ (1) ਆਦਿਲ ਭਾਵ ਇਨਸਾਫ਼ ਪਸੰਦ ਬਾਦਸ਼ਾਹ (2) ਉਹ ਨੌਜਵਾਨ ਜਿਹੜਾ ਅੱਲਾਹ ਦੀ ਇਬਾਦਤ ਕਰਦੇ ਹੋਏ ਜਵਾਨ ਹੋਇਆ (3) ਅਜਿਹਾ ਵਿਅਕਤੀ ਜਿਸ ਦਾ ਮਨ ਮਸੀਤ ਵਿਚ ਹੀ ਅਟਕਿਆ ਰਹਿੰਦਾ ਹੇ (4) ਉਹ ਦੋ ਵਿਅਕਤੀ ਜਿਹੜੇ ਕੇਵਲ ਅੱਲਾਹ ਲਈ ਮੁਹੱਬਤ (ਦੋਸਤੀ) ਕਰਦੇ ਹਨ (5) ਉਹ ਵਿਅਕਤੀ ਜਿਸ ਨੂੰ ਕੋਈ ਖ਼ੂਬਸੂਰਤ ਔਰਤ ਅਸ਼ਲੀਲਤਾ ਵੱਲ ਬੁਲਾਵੇ ਪਰ ਉਹ ਆਖੇ ਕਿ ਮੈਂ ਅੱਲਾਹ ਤੋਂ ਡਰਦਾ ਹਾਂ (6) ਉਹ ਵਿਅਕਤੀ ਜਿਹੜਾ ਕੋਈ ਦਾਨ ਪੁੰਨ ਕਰੇ ਪਰ ਉਸ ਨੂੰ ਇੰਜ ਗੁਪਤ ਰੱਖੇ ਕਿ ਉਹਦੇ ਖੱਬੇ ਹੱਥ ਨੂੰ ਇਸ ਦਾ ਗਿਆਨ ਨਾ ਹੋਵੇ ਕਿ ਉਸ ਦੇ ਸੱਜੇ ਹੱਥ ਨੇ ਕੀ ਖ਼ੈਰਾਤ ਕੀਤੀ ਹੇ (7) ਉਹ ਵਿਅਕਤੀ ਜਿਹੜਾ ਇਕਾਂਤ ਵਿਚ ਅੱਲਾਹ ਨੂੰ ਯਾਦ ਕਰਦਾ ਹੇ ਅਤੇ ਅੱਲਾਹ ਦੇ ਡਰ-ਭੈਅ ਦੇ ਨਾਲ ਉਸ ਦੀਆਂ ਅੱਖਾਂ ਵਿਚ ਹੰਝੂ ਆ ਜਾਣ। (ਸਹੀ ਬੁਖ਼ਾਰੀ, ਹਦੀਸ: 1423)

Sign up for Newsletter