ਕੁਰਾਨ - 2:280 ਸੂਰਹ ਅਲ-ਬਾਕ਼ਰਾ ਅਨੁਵਾਦ, ਲਿਪੀਅੰਤਰਨ ਅਤੇ ਤਫਸੀਰ (ਤਫਸੀਰ).

وَإِن كَانَ ذُو عُسۡرَةٖ فَنَظِرَةٌ إِلَىٰ مَيۡسَرَةٖۚ وَأَن تَصَدَّقُواْ خَيۡرٞ لَّكُمۡ إِن كُنتُمۡ تَعۡلَمُونَ

280਼ ਜੇ (ਤੁਹਾਡੇ ਕਰਜ਼ਦਾਰ ਦਾ) ਹੱਥ ਤੰਗ ਹੋਵੇ ਤਾਂ ਉਸ ਨੂੰ ਹੱਥ ਖੁੱਲ੍ਹਣ ਤਕ ਮੋਹਲਤ ਦਿਓ ਅਤੇ ਤੁਹਾਡੇ ਲਈ ਬਹੁਤ ਹੀ ਵਧੀਆ ਹੇ ਜੇ ਤੁਸੀਂ (ਕਰਜ਼ ਨੂੰ) ਸਦਕਾ 1 (ਭਾਵ ਮੁਆਫ਼) ਕਰ ਦੇਵੋ, ਜੇ ਤੁਹਾਨੂੰ ਇਸ ਦਾ ਗਿਆਨ ਹੇ।

ਸੂਰਹ ਅਲ-ਬਾਕ਼ਰਾ ਆਯਤ 280 ਤਫਸੀਰ


1 ਇਸ ਥਾਂ ਸਦਕੇ ਤੋਂ ਭਾਵ ਮੁਆਫ਼ ਕਰ ਦੇਣਾ ਹੇ। ਨਬੀ (ਸ:) ਨੇ ਫ਼ਰਮਾਇਆ ਕਿ ਇਕ ਵਿਅਕਤੀ ਲੋਕਾਂ ਨੂੰ ਉਧਾਰ ਦਿਆ ਕਰਦਾ ਸੀ ਅਤੇ ਆਪਣੇ ਨੌਕਰ ਨੂੰ ਆਖਦਾ ਸੀ ਕਿ ਜੇ ਤੂੰ ਉਧਾਰ ਵਾਪਸ ਲੈਣ ਲਈ ਕਿਸੇ ਹੱਥ ਤੰਗ ਵਾਲੇ ਕੋਲ ਜਾਵੇ ਤਾਂ ਉਸ ਨਾਲ ਨਰਮੀ ਦਾ ਵਰਤਾਓ ਕਰੀਂ ਹੋ ਸਕਦਾ ਹੇ ਕਿ ਅੱਲਾਹ ਸਾਡੇ ਨਾਲ ਨਰਮੀ ਵਰਤੇ ਤਾਂ ਆਪ (ਸ:) ਨੇ ਫ਼ਰਮਾਇਆ ਜਦੋਂ ਅੱਲਾਹ ਨਾਲ ਉਸ ਦੀ ਮਿਲਣੀ ਹੋਵੇਗੀ ਤਾਂ ਅੱਲਾਹ ਉਸ ਨੂੰ ਮੁਆਫ਼ ਕਰ ਦੇਵੇਗਾ। (ਸਹੀ ਬੁਖ਼ਾਰੀ, ਹਦੀਸ: 3480)

Sign up for Newsletter