ਕੁਰਾਨ - 2:62 ਸੂਰਹ ਅਲ-ਬਾਕ਼ਰਾ ਅਨੁਵਾਦ, ਲਿਪੀਅੰਤਰਨ ਅਤੇ ਤਫਸੀਰ (ਤਫਸੀਰ).

إِنَّ ٱلَّذِينَ ءَامَنُواْ وَٱلَّذِينَ هَادُواْ وَٱلنَّصَٰرَىٰ وَٱلصَّـٰبِـِٔينَ مَنۡ ءَامَنَ بِٱللَّهِ وَٱلۡيَوۡمِ ٱلۡأٓخِرِ وَعَمِلَ صَٰلِحٗا فَلَهُمۡ أَجۡرُهُمۡ عِندَ رَبِّهِمۡ وَلَا خَوۡفٌ عَلَيۡهِمۡ وَلَا هُمۡ يَحۡزَنُونَ

62਼ ਬੇਸ਼ੱਕ ਜਿਹੜੇ ਈਮਾਨ ਲਿਆਏ ਅਤੇ ਜੋ ਯਹੂਦੀ, ਈਸਾਈ ਅਤੇ ਸਾਬੀ 1(ਬੇ-ਦੀਨ) ਹਨ ਇਹਨਾਂ ਵਿੱਚੋਂ ਜਿਹੜਾ ਵੀ ਕੋਈ ਅੱਲਾਹ ਅਤੇ ਆਖ਼ਿਰਤ ਦੇ ਦਿਨ ਉੱਤੇ ਈਮਾਨ ਲਿਆਵੇਗਾ ਅਤੇ ਨੇਕ ਕੰਮ ਕਰੇਗਾ, ਉਹਨਾਂ ਦਾ ਬਦਲਾ ਉਹਨਾਂ ਦੇ ਰੱਬ ਕੋਲ ਹੈ 2 ਨਾ ਤਾਂ ਉਹਨਾਂ ਨੂੰ (ਨਰਕ ਦਾ) ਭੈ ਹੋਵੇਗਾ ਅਤੇ ਨਾ ਹੀ ਉਹ ਉਦਾਸ ਹੋਣਗੇ।

ਸੂਰਹ ਅਲ-ਬਾਕ਼ਰਾ ਆਯਤ 62 ਤਫਸੀਰ


1 “ਸਾਬੀ” ਇਰਾਕ ਦੇ ਵਾਸੀ ਸਨ ਅਤੇ ਜ਼ਬੂਰ ਪੜ੍ਹਿਆ ਕਰਦੇ ਸਨ। ਉਹ ਕੌੌਮ ਨਾ ਯਹੂਦੀ ਸੀ ਅਤੇ ਨਾ ਹੀ ਈਸਾਈ ਸੀ। 2 ਇਸ ਆਇਤ ਅਤੇ ਸੂਰਤ ਮਾਏਦਾਹ ਦੀ ਆਇਤ 69 ਤੋਂ ਕੁੱਝ ਲੋਕਾਂ ਨੇ ਸਾਰੇ ਧਰਮਾਂ ਦੇ ਇਕ ਹੋਣ ਦਾ ਅਰਥ ਕੱਢਿਆ ਹੈ, ਭਾਵ ਸਾਰੇ ਧਰਮ ਸ=ਚੇ ਹਨ ਜਦ ਕਿ ਇਹ ਠੀਕ ਨਹੀਂ ਆਇਤ ਤੋਂ ਉੱਕਾ ਹੀ ਇਹ ਅਰਥ ਨਹੀਂ ਨਿਕਲਦਾ ਇਹ ਗੱਲ ਕੁਰਆਨ ਤੇ ਹਦੀਸ ਦੇ ਵਿਰੁੱਧ ਹੈ। ਨਬੀ ਕਰੀਮ (ਸ:) ਦਾ ਫ਼ਰਮਾਨ ਹੈ ਕਿ ਮੇਰੇ ਉੱਤੇ ਈਮਾਨ ਨਾ ਲਿਆਉਣ ਵਾਲਾ ਨਰਕੀ ਹੈ। (ਸਹੀ ਮੁਸਲਿਮ ਕਿਤਾਬੁਲ ਈਮਾਨ, ਹਦੀਸ: 153)

Sign up for Newsletter