ਕੁਰਾਨ - 2:83 ਸੂਰਹ ਅਲ-ਬਾਕ਼ਰਾ ਅਨੁਵਾਦ, ਲਿਪੀਅੰਤਰਨ ਅਤੇ ਤਫਸੀਰ (ਤਫਸੀਰ).

وَإِذۡ أَخَذۡنَا مِيثَٰقَ بَنِيٓ إِسۡرَـٰٓءِيلَ لَا تَعۡبُدُونَ إِلَّا ٱللَّهَ وَبِٱلۡوَٰلِدَيۡنِ إِحۡسَانٗا وَذِي ٱلۡقُرۡبَىٰ وَٱلۡيَتَٰمَىٰ وَٱلۡمَسَٰكِينِ وَقُولُواْ لِلنَّاسِ حُسۡنٗا وَأَقِيمُواْ ٱلصَّلَوٰةَ وَءَاتُواْ ٱلزَّكَوٰةَ ثُمَّ تَوَلَّيۡتُمۡ إِلَّا قَلِيلٗا مِّنكُمۡ وَأَنتُم مُّعۡرِضُونَ

83਼ ਅਤੇ ਜਦੋਂ ਅਸੀਂ ਬਨੀ ਇਸਰਾਈਲ ਤੋਂ ਪੱਕਾ ਬਚਨ ਲਿਆ ਸੀ ਕਿ ਤੁਸੀਂ ਅੱਲਾਹ ਤੋਂ ਛੁੱਟ ਕਿਸੇ ਹੋਰ ਦੀ ਇਬਾਦਤ ਨਾ ਕਰਨਾ ਅਤੇ ਮਾਂ, ਬਾਪ, ਰਿਸ਼ਤੇਦਾਰਾਂ, ਯਤੀਮਾਂ ਅਤੇ ਮਿਸਕੀਨਾਂ 1ਨਾਲ ਨੇਕ ਅਤੇ ਸੋਹਣਾ ਵਿਵਹਾਰ ਕਰਨਾ ਅਤੇ ਲੋਕਾਂ ਨੂੰ ਚੰਗੀਆਂ ਗੱਲਾਂ ਆਖਣਾ, ਨਮਾਜ਼ ਕਾਇਮ ਕਰਨਾ ਅਤੇ ਜ਼ਕਾਤ ਅਦਾ ਕਰਨਾ, ਪਰ ਤੁਸੀਂ ਇਹਨਾਂ (ਬਚਨਾਂ) ਤੋਂ ਫਿਰ ਗਏ ਤੁਹਾਡੇ ਵਿੱਚੋਂ ਥੋੜ੍ਹੇ ਲੋਕ ਹੀ (ਆਪਣੇ ਬਚਨਾਂ ਦੇ) ਪਾਬੰਦ ਰਹੇ। ਤੁਸੀਂ ਬਚਨਾਂ ਤੋਂ ਫਿਰ ਜਾਣ ਵਾਲੇ ਹੀ ਹੋ।

ਸੂਰਹ ਅਲ-ਬਾਕ਼ਰਾ ਆਯਤ 83 ਤਫਸੀਰ


1 ਹਦੀਸ ਅਨੁਸਾਰ ਮਸਕੀਨ ਉਹ ਨਹੀਂ ਜਿਹੜਾ ਲੋਕਾਂ ਦੇ ਘਰਾਂ ਦੇ ਚੱਕਰ ਲਗਾਉਂਦਾ ਰਹਿੰਦਾ ਹੈ ਇਕ ਬੁਰਕੀ ਦੋ ਬੁਰਕੀਆਂ ਅਤੇ ਇਕ ਖਜੂਰ ਤੇ ਦੋ ਖਜੂਰਾਂ ਦੀ ਚਾਹਤ ਉਸ ਨੂੰ ਘਰੋਂ-ਘਰ ਫੇਰਦੀ ਹੈ, ਸਗੋਂ ਮਸਕੀਨ ਉਹ ਹੈ ਜਿਸ ਦੇ ਕੋਲ ਇੰਨਾਂ ਮਾਲ ਵੀ ਨਾ ਹੋਵੇ ਜਿਸ ਵਿਚ ਉਸ ਦਾ ਗੁਜ਼ਾਰਾ ਹੋ ਜਾਵੇ ਅਤੇ ਕੋਈ ਉਸ ਦਾ ਹਾਲ ਵੀ ਨਾ ਜਾਣਦਾ ਹੋਵੇ ਕਿ ਉਸ ਨੂੰ ਖ਼ੈਰਾਤ ਦੇਵੇ ਅਤੇ ਨਾ ਹੀ ਉਹ ਆਪ ਲੋਕਾਂ ਤੋਂ ਸਵਾਲ ਕਰੇ। (ਸਹੀ ਬੁਖ਼ਾਰੀ, ਹਦੀਸ: 1479)

Sign up for Newsletter