ਕੁਰਾਨ - 22:9 ਸੂਰਹ ਹੱਜ ਅਨੁਵਾਦ, ਲਿਪੀਅੰਤਰਨ ਅਤੇ ਤਫਸੀਰ (ਤਫਸੀਰ).

ثَانِيَ عِطۡفِهِۦ لِيُضِلَّ عَن سَبِيلِ ٱللَّهِۖ لَهُۥ فِي ٱلدُّنۡيَا خِزۡيٞۖ وَنُذِيقُهُۥ يَوۡمَ ٱلۡقِيَٰمَةِ عَذَابَ ٱلۡحَرِيقِ

9਼ ਜਿਹੜਾ ਘਮੰਡ 1 ਵਿਚ ਆ ਕੇ ਹੱਕ ਦੀ ਅਣ-ਦੇਖੀ ਕਰੇ ਤਾਂ ਜੋ (ਲੋਕਾਂ ਨੂੰ) ਅੱਲਾਹ ਦੀ ਰਾਹ ਤੋਂ ਕੁਰਾਹੇ ਪਾਵੇ, ਉਸ ਨੂੰ ਇਸ ਦੁਨੀਆਂ ਵਿਚ ਵੀ ਰੁਸਵਾਈ ਮਿਲੇਗੀ ਅਤੇ ਕਿਆਮਤ ਵਾਲੇ ਦਿਨ ਅਸੀਂ ਉਸ ਨੂੰ ਨਰਕ ਵਿਚ ਜਲਣ ਦਾ ਸੁਆਦ ਚਖਾਵਾਂਗੇ।

ਸੂਰਹ ਹੱਜ ਆਯਤ 9 ਤਫਸੀਰ


1 ਇਸ ਤੋਂ ਭਾਵ ਤਕਬੱਰ ਜਾਂ ਘਮੰਡ ਦਾ ਪ੍ਰਗਟਾਵਾ ਕਰਨਾ ਹੈ ਜੋ ਕਿ ਅੱਲਾਹ ਨੂੰ ਨਾ ਪਸੰਦ ਹੈ। ਹਦੀਸ ਵਿਚ ਨਬੀ (ਸ:) ਨੇ ਫ਼ਰਮਾਇਆ ਕਿ ਜਿਸ ਵਿਅਕਤੀ ਦੇ ਦਿਲ ਵਿਚ ਰਤਾ ਭਰ ਵੀ ਵਡਿਆਈ ਹੋਵੇਗੀ ਉਹ ਜੰਨਤ ਵਿਚ ਨਹੀਂ ਜਾਵੇਗਾ। ਇਕ ਸਹਾਬੀ ਨੇ ਪੁੱਛਿਆ ਕਿ ਇਕ ਵਿਅਕਤੀ ਚਾਹੁੰਦਾ ਹੈ ਕਿ ਉਸ ਦਾ ਲਿਬਾਸ ਤੇ ਜੁੱਤੇ ਵਧੀਆ ਹੋਣ ਤਾਂ ਕੀ ਇਹ ਵੀ ਤਕੱਬਰ ਹੈ। ਆਪ (ਸ:) ਨੇ ਫ਼ਰਮਾਇਆ ਕਿ ਅੱਲਾਹ ਸੋਹਣਾ ਹੈ ਅਤੇ ਸੋਹਣੀਆਂ ਚੀਜ਼ਾਂ ਨੂੰ ਹੀ ਪਸੰਦ ਕਰਦਾ ਹੈ। ਤਕੱਬਰ ਤਾਂ ਇਹ ਹੈ ਕਿ ਆਦਮੀ ਹੱਕ ਸੱਚ ਤੋਂ ਕੱਨੀ ਕਤਰਾਵੇ ਅਤੇ ਦੂਜਿਆਂ ਨੂੰ ਹੀਣਾ ਸਮਝੇ। (ਸਹੀ ਮੁਸਲਿਮ, ਹਦੀਸ: 91)

ਹੱਜ ਸਾਰੀ ਆਯਤਾਂ

Sign up for Newsletter