ਕੁਰਾਨ - 112:4 ਸੂਰਹ ਅਲ-ਇਖਲਾਸ ਅਨੁਵਾਦ, ਲਿਪੀਅੰਤਰਨ ਅਤੇ ਤਫਸੀਰ (ਤਫਸੀਰ).

وَلَمۡ يَكُن لَّهُۥ كُفُوًا أَحَدُۢ

4਼ ਅਤੇ ਨਾ ਹੀ ਉਸ ਜਿਹਾ ਹੋਰ ਕੋਈ ਹੈ। 2

ਸੂਰਹ ਅਲ-ਇਖਲਾਸ ਆਯਤ 4 ਤਫਸੀਰ


2਼ ਇਹ ਬਹੁਤ ਹੀ ਵੱਡੀ ਮਹੱਤਤਾ ਵਾਲੀ ਸੂਰਤ ਹੈ। ਇਸ ਨੂੰ ਇਕ ਵਾਰ ਪੜ੍ਹਣਾ ਦੋ ਤਿਹਾਈ .ਕੁਰਆਨ ਪੜ੍ਹਣ ਦੇ ਸਵਾਬ ਦੇ ਬਰਾਬਰ ਹੈ। ਸੋ ਹਜ਼ਰਤ ਅਬੂ-ਸਈਦ ਖ਼ੁਦਰੀ ਰ:ਅ: ਦੱਸਦੇ ਹਨ ਕਿ ਇਕ ਵਿਅਕਤੀ ਨੇ ਦੂਜੇ ਵਿਅਕਤੀ ਨੂੰ ‘ਕੁਲ ਹੋ ਵੱਲਾਂ ਹੋ ਆਹਦ’ ਦੀ ਤਲਾਵਤ ਕਰਦੇ ਵੇਖਿਆ ਜੋ ਉਸ ਨੂੰ ਮੁੜ-ਮੁੜ ਪੜ੍ਹ ਰਿਹਾ ਸੀ, ਸਵੇਰ ਨੂੰ ਉਹ ਵਿਅਕਤੀ ਨਬੀ (ਸ:) ਦੀ ਸੇਵਾ ਵਿਖੇ ਹਾਜ਼ਰ ਹੋਇਆ ਅਤੇ ਆਪ (ਸ:) ਨੂੰ ਇਹ ਗੱਲ ਦੱਸੀ ਜਿਵੇਂ ਕਿ ਉਹ ਇਸ ਸੂਰਤ ਦੀ ਤਲਾਵਤ ਨੂੰ ਕਾਫ਼ੀ ਨਾ-ਸਮਝਦਾ ਹੋਵੇ। ਅੱਲਾਹ ਦੇ ਰਸੂਲ (ਸ:) ਨੇ ਫ਼ਰਮਾਇਆ, ਸਹੁੰ ਹੈ ਉਸ ਜ਼ਾਤ ਦੀ ਜਿਸ ਦੇ ਕਬਜ਼ੇ ਵਿਚ ਮੇਰੀ ਜਾਨ ਹੈ ਇਹ ਸੂਰਤ .ਕੁਰਆਨ ਦੇ ਇਕ ਤਿਹਾਈ ਦੇ ਬਰਾਬਰ ਹੈ। ਹਜ਼ਰਤ ਆਇਸ਼ਾਂ ਬਿਆਨ ਕਰਦੀਆਂ ਹਨ ਕਿ ਅੱਲਾਹ ਦੇ ਰਸੂਲ (ਸ:) ਨੇ ਇਕ ਵਿਅਕਤੀ (ਕਲਸੂਮ ਬਿਨ ਜ਼ੈਦ ਰ:ਅ:) ਨੂੰ ਇਕ ਫ਼ੌਜੀ ਲਸ਼ਕਰ ਦਾ ਸਰਦਾਰ ਬਣਾ ਕੇ ਭੇਜਿਆ ਉਹ ਨਮਾਜ਼ ਦੀ ਹਰ ਰਕਾਅਤ ਕੁਲ ਹੁ-ਵੱਲਾ ’ਤੇ ਖ਼ਤਮ ਕਰਦਾ, ਜਦੋਂ ਲਸ਼ਕਰ ਦੇ ਲੋਕ ਘਰਾਂ ਨੂੰ ਪਰਤੇ ਤਾਂ ਉਹਨਾਂ ਲੋਕਾਂ ਨੇ ਇਹ ਗੱਲ ਆਪ ਜੀ (ਸ:) ਨੂੰ ਦੱਸੀ, ਆਪ (ਸ:) ਨੇ ਫ਼ਰਮਾਇਆ, ਉਹ ਤੋਂ ਪੁੱਛੋ ਕਿ ਉਹ ਇੰਜ ਕਿਉਂ ਕਰਦਾ ਹੈ ? ਲੋਕਾਂ ਨੇ ਪੁੱਛਿਆ ਤਾਂ ਉਸ ਨੇ ਕਿਹਾ ਕਿ ਇਸ ਸੂਰਤ ਵਿਚ ਅੱਲਾਹ ਦੀਆਂ ਸਿਫ਼ਤਾਂ ਦੱਸੀਆਂ ਗਈਆਂ ਹਨ, ਮੈਨੂੰ ਇਸ ਨੂੰ ਪੜ੍ਹਣਾ ਮਹਬੂਬ ਹੈ। ਆਪ (ਸ:) ਨੇ ਫ਼ਰਮਾਇਆ ਕਿ ਉਸ ਨੂੰ ਕਹਿ ਦਿਓ ਕਿ ਅੱਲਾਹ ਵੀ ਤੇਰੇ ਨਾਲ ਮੁਹੱਬਤ ਕਰਦਾ ਹੈ। (ਸਹੀ ਬੁਖ਼ਾਰੀ, ਹਦੀਸ: 7335-7334)

ਅਲ-ਇਖਲਾਸ ਸਾਰੀ ਆਯਤਾਂ

1
2
3
4

Sign up for Newsletter