Quran Quote  : 

Quran-3:134 Surah Punjabi Translation,Transliteration and Tafsir(Tafseer).

ٱلَّذِينَ يُنفِقُونَ فِي ٱلسَّرَّآءِ وَٱلضَّرَّآءِ وَٱلۡكَٰظِمِينَ ٱلۡغَيۡظَ وَٱلۡعَافِينَ عَنِ ٱلنَّاسِۗ وَٱللَّهُ يُحِبُّ ٱلۡمُحۡسِنِينَ

134਼ ਜਿਹੜੇ ਲੋਕ ਖ਼ੁਸ਼ਹਾਲੀ ਜਾਂ ਮੰਦਹਾਲੀ ਵੇਲੇ ਰੱਬ ਦੀ ਰਾਹ ਵਿਚ ਖ਼ਰਚ ਕਰਦੇ ਹਨ, ਗੁੱਸੇ ਨੂੰ ਪੀ ਜਾਣ ਵਾਲੇ ਹਨ ਅਤੇ ਲੋਕਾਂ (ਦੀਆਂ ਭੁੱਲਾਂ) ਨੂੰ ਮੁਆਫ਼ ਕਰਨ ਵਾਲੇ ਹਨ ਅਜਿਹੇ ਨੇਕ ਲੋਕਾਂ ਨੂੰ ਹੀ ਅੱਲਾਹ ਪਸੰਦ ਕਰਦਾ ਹੇ । 2

Surah Ayat 134 Tafsir (Commentry)


2 ਇਹ ਅਤੇ ਇਸ ਤੋਂ ਬਾਅਦ ਵਾਲੀ ਆਇਤ ਵਿਚ ਅੱਲਾਹ ਦੇ ਨੇਕ ਬੰਦਿਆਂ ਦੀਆਂ ਕੁੱਝ ਵਿਸ਼ੇਸ਼ਤਾਵਾਂ ਦੀ ਚਰਚਾ ਕੀਤੀ ਗਈ ਹੇ ਜਿਵੇਂ ਕਿ ਨਬੀ ਕਰੀਮ (ਸ:) ਨੇ ਫ਼ਰਮਾਇਆ ਕਿ ਮਨੁੱਖੀ ਸਰੀਰ ਦੇ ਹਰ ਜੋੜ ਦਾ ਰੋਜ਼ਾਨਾ ਸਦਕਾ ਦੇਣਾ ਲਾਜ਼ਮੀ ਹੇ ਜੇ ਕੋਈ ਕਿਸੇ ਦੀ ਮਦਦ ਕਰੇ ਉਸ ਨੂੰ ਜਾਨਵਰ ’ਤੇ ਸਵਾਰ ਕਰਾ ਦੇਵੇ ਜਾਂ ਉਸ ਦਾ ਸਾਮਾਨ ਲਦਵਾ ਦੇਵੇ ਤਾਂ ਇਹ ਸਭ ਸਦਕਾ ਹੇ ਭਲੀ ਗੱਲ ਕਹਿਣਾ ਅਤੇ ਨਮਾਜ਼ ਲਈ ਇਕ-ਇਕ ਕਦਮ ਜਿਹੜਾ ਵੀ ਚੁੱਕਿਆ ਜਾਵੇਗਾ, ਇਹ ਵੀ ਸਦਕਾ ਹੇ ਅਤੇ ਕਿਸੇ ਨੂੰ ਰਾਹ ਦੱਸਣਾ ਵੀ ਸਦਕਾ ਹੇ। (ਸਹੀ ਬੁਖ਼ਾਰੀ, ਹਦੀਸ: 2891) * ਹਦੀਸ ਵਿਚ ਹੇ ਕਿ ਪਹਿਲਵਾਨ ਉਹ ਨਹੀਂ ਜਿਹੜਾ ਕਿਸੇ ਨੂੰ ਚਿੱਤ ਕਰ ਦੇਵੇ, ਸਗੋਂ ਪਹਿਲਵਾਨ ਉਹ ਹੇ ਜਿਹੜਾ ਗੱਸੇ ਦੀ ਹਾਲਤ ਵਿਚ ਆਪਣੇ ਆਪ ਨੂੰ ਕਾਬੂ ਵਿਚ ਰੱਖੇ। (ਸਹੀ ਬੁਖ਼ਾਰੀ, ਹਦੀਸ: 6114)

Sign up for Newsletter