Quran Quote  : 

Quran-3:154 Surah Punjabi Translation,Transliteration and Tafsir(Tafseer).

ثُمَّ أَنزَلَ عَلَيۡكُم مِّنۢ بَعۡدِ ٱلۡغَمِّ أَمَنَةٗ نُّعَاسٗا يَغۡشَىٰ طَآئِفَةٗ مِّنكُمۡۖ وَطَآئِفَةٞ قَدۡ أَهَمَّتۡهُمۡ أَنفُسُهُمۡ يَظُنُّونَ بِٱللَّهِ غَيۡرَ ٱلۡحَقِّ ظَنَّ ٱلۡجَٰهِلِيَّةِۖ يَقُولُونَ هَل لَّنَا مِنَ ٱلۡأَمۡرِ مِن شَيۡءٖۗ قُلۡ إِنَّ ٱلۡأَمۡرَ كُلَّهُۥ لِلَّهِۗ يُخۡفُونَ فِيٓ أَنفُسِهِم مَّا لَا يُبۡدُونَ لَكَۖ يَقُولُونَ لَوۡ كَانَ لَنَا مِنَ ٱلۡأَمۡرِ شَيۡءٞ مَّا قُتِلۡنَا هَٰهُنَاۗ قُل لَّوۡ كُنتُمۡ فِي بُيُوتِكُمۡ لَبَرَزَ ٱلَّذِينَ كُتِبَ عَلَيۡهِمُ ٱلۡقَتۡلُ إِلَىٰ مَضَاجِعِهِمۡۖ وَلِيَبۡتَلِيَ ٱللَّهُ مَا فِي صُدُورِكُمۡ وَلِيُمَحِّصَ مَا فِي قُلُوبِكُمۡۚ وَٱللَّهُ عَلِيمُۢ بِذَاتِ ٱلصُّدُورِ

154਼ ਫੇਰ ਉਸ (ਅੱਲਾਹ ਨੇ ਕਸ਼ਟ ਮਗਰੋਂ) ਤੁਹਾਡੇ ’ਤੇ ਸੰਤੋਖ ਨਾਜ਼ਿਲ ਕੀਤਾ ਅਤੇ ਤੁਹਾਡੇ ਵਿੱਚੋਂ ਇਕ ਟੋਲੇ ਨੂੰ ਉਂਘ ਆਉਣ ਲੱਗ ਪਈ, ਹਾਂ ਇਹਨਾਂ ਵਿੱਚੋਂ ਕੁੱਝ ਅਜਿਹੇ ਲੋਕ ਵੀ ਸਨ ਜਿਨ੍ਹਾਂ ਨੂੰ ਆਪਣੀਆਂ ਜਾਨਾਂ ਦੀ ਚਿੰਤਾ ਲੱਗੀ ਹੋਈ ਸੀ, ਇਹ ਲੋਕ ਅੱਲਾਹ ਪ੍ਰਤੀ ਤਰ੍ਹਾਂ -ਤਰ੍ਹਾਂ ਦੀਆਂ ਅਗਿਆਨਤਾ ਭਰੀਆਂ ਗੱਲਾਂ ਕਰ ਰਹੇ ਸਨ ਕਿ ਸਾਨੂੰ ਵੀ ਰੱਬ ਨੇ ਕੋਈ ਅਧਿਕਾਰ ਦਿੱਤਾ ਹੇ ? (ਹੇ ਨਬੀ!) ਤੁਸੀਂ ਆਖ ਦਿਓ ਕਿ ਸਾਰੇ ਕੰਮ ਅੱਲਾਹ ਦੇ ਹੀ ਅਧਿਕਾਰ ਵਿਚ ਹਨ। ਉਹ ਲੋਕ ਆਪਣੇ ਦਿਲਾਂ ਦੀਆਂ ਗੱਲਾਂ ਤੁਹਾਨੂੰ ਨਹੀਂ ਦੱਸਦੇ। ਕਹਿੰਦੇ ਹਨ, ਕੀ ਜੇਕਰ ਸਾਨੂੰ ਵੀ ਕੱਝ ਅਧਿਕਾਰ ਹੁੰਦਾ ਤਾਂ ਅਸੀਂ ਇਸ ਥਾਂ ’ਤੇ ਕਤਲ ਨਾ ਕੀਤੇ ਜਾਂਦੇ। (ਹੇ ਨਬੀ!) ਤੁਸੀਂ ਆਖ ਦਿਓ ਕਿ ਜੇ ਤੁਸੀਂ ਆਪਣੇ ਘਰਾਂ ਵਿਚ ਹੁੰਦੇ ਫੇਰ ਵੀ ਜਿਨ੍ਹਾਂ ਦੀ ਤਕਦੀਰ ਵਿਚ ਕਤਲ ਹੋਣਾ ਸੀ ਉਹ ਆਪਣੇ ਮਰਨ ਟਿਕਾਣਿਆਂ ਵੱਲ ਆਪ ਹੀ ਨਿਕਲ ਆਉਂਦੇ। ਇਹ ਸਭ ਕੁੱਝ ਇਸ ਲਈ ਹੋਇਆ ਸੀ ਕਿ ਜੋ ਕੁੱਝ ਵੀ ਤੁਹਾਡੇ ਮਨਾਂ ਵਿਚ ਹੇ (ਅੱਲਾਹ) ਉਸ ਨੂੰ ਪਰਖੇ ਅਤੇ ਜੋ ਵੀ ਤੁਹਾਡੇ ਮਨਾਂ ਵਿਚ ਖੋਟ ਹੇ ਉਸ ਨੂੰ ਪਾਕ ਕਰੇ। ਅੱਲਾਹ ਮਨਾਂ ਦੇ ਭੇਤਾਂ ਨੂੰ ਭਲੀ-ਭਾਂਤ ਜਾਣਦਾ ਹੇ।

Sign up for Newsletter