Quran Quote  :  As for those who believe and do good We shall not cause their reward to be lost. - 18:30

ਕੁਰਾਨ - 3:55 ਸੂਰਹ ਆਲ-ਇਮਰਾਨ ਅਨੁਵਾਦ, ਲਿਪੀਅੰਤਰਨ ਅਤੇ ਤਫਸੀਰ (ਤਫਸੀਰ).

إِذۡ قَالَ ٱللَّهُ يَٰعِيسَىٰٓ إِنِّي مُتَوَفِّيكَ وَرَافِعُكَ إِلَيَّ وَمُطَهِّرُكَ مِنَ ٱلَّذِينَ كَفَرُواْ وَجَاعِلُ ٱلَّذِينَ ٱتَّبَعُوكَ فَوۡقَ ٱلَّذِينَ كَفَرُوٓاْ إِلَىٰ يَوۡمِ ٱلۡقِيَٰمَةِۖ ثُمَّ إِلَيَّ مَرۡجِعُكُمۡ فَأَحۡكُمُ بَيۡنَكُمۡ فِيمَا كُنتُمۡ فِيهِ تَخۡتَلِفُونَ

55਼ (ਗੁਪਤ ਚਾਲ ਵਜੋਂ) ਜਦੋਂ ਅੱਲਾਹ ਨੇ ਕਿਹਾ ਕਿ ਹੇ ਈਸਾ! ਮੈਂ ਤੈਨੂੰ ਸਹੀ ਸਲਾਮਤ (ਇਹਨਾਂ ਤੋਂ) ਵਾਪਸ ਲੈ ਲਵਾਂਗਾ ਤੇ ਆਪਣੇ ਵੱਲ (ਭਾਵ ਅਕਾਸ਼ਾਂ ’ਤੇ) ਚੁੱਕ ਲਵਾਂਗਾ 1ਅਤੇ ਇਹਨਾਂ (ਕਾਫ਼ਰਾਂ) ਤੋਂ ਤੈਨੂੰ ਪਾਕ ਕਰਾਂਗਾ ਅਤੇ ਜਿਨ੍ਹਾਂ ਲੋਕਾਂ ਨੇ ਤੇਰੀ ਪੈਰਵੀ ਕੀਤੀ ਹੇ ਉਹਨਾਂ `ਨੂੰ ਕਿਆਮਤ ਤਕ ਕਾਫ਼ਰਾਂ ’ਤੇ ਭਾਰੂ ਰੱਖਾਂਗਾ। ਫੇਰ ਤੁਸਾਂ ਸਭ ਨੇ ਮੇਰੇ ਵੱਲ ਹੀ ਪਰਤ ਕੇ ਆਉਣਾ ਹੇ। ਫੇਰ ਮੈਂ ਤੁਹਾਡੇ ਵਿਚਕਾਰ ਉਹਨਾਂ ਗੱਲਾਂ ਦਾ ਨਿਪਟਾਰਾ ਕਰ ਦੇਵਾਂਗਾ ਜਿਨ੍ਹਾਂ ਬਾਰੇ ਤੁਸੀਂ ਮਤਭੇਦ ਕਰਦੇ ਸੀ।

ਸੂਰਹ ਆਲ-ਇਮਰਾਨ ਆਯਤ 55 ਤਫਸੀਰ


1 ਇਸ ਆਇਤ ਵਿਚ ਹਜ਼ਰਤ ਈਸਾ ਨੂੰ ਜਿਉਂਦਾ ਜੀ ਅਕਾਸ਼ ਵੱਲ ਉਠਾਉਣ ਦਾ ਜ਼ਿਕਰ ਕੀਤਾ ਗਿਆ ਹੇ। ਹਦੀਸ ਤੋਂ ਸਿੱਧ ਹੁੰਦਾ ਹੇ ਕਿ ਕਿਆਮਤ ਦੇ ਨੇੜੇ ਆਪ ਨੂੰ ਅਕਾਸ਼ ਤੋਂ ਮੁੜ ਧਰਤੀ ’ਤੇ ਉਤਾਰਿਆ ਜਾਵੇਗਾ। ਇਕ ਹਦੀਸ ਵਿਚ ਨਬੀ ਕਰੀਮ ਸ: ਨੇ ਫ਼ਰਮਾਇਆ ਕਿ ਉਸ ਅੱਲਾਹ ਦੀ ਕਸਮ ਜਿਸ ਦੇ ਹੱਥ ਵਿਚ ਮੇਰੀ ਜਾਨ ਹੇ ਉਹ ਸਮਾਂ ਨੇੜੇ ਹੀ ਹੇ ਜਦੋਂ ਮਰੀਅਮ ਦਾ ਪੁੱਤਰ ਈਸਾ ਤੁਹਾਡੇ ਲੋਕਾਂ ਵਿਚਕਾਰ ਇਕ ਇਨਸਾਫ਼ ਪਸੰਦ ਹਾਕਮ ਬਣ ਕੇ ਉਤਰੇਗਾ ਉਹ ਸਲੀਬ ਨੂੰ ਤੋੜੇਗਾ, ਸੂਰ ਦਾ ਅੰਤ ਕਰੇਗਾ, ਜਜ਼ੀਆ ਲੈਣਾ ਮੁਆਫ਼ ਕਰੇਗਾ ਕਿ ਉਂਜ ਉਸ ਦੇ ਕੋਲ ਇਨਾਂ ਮਾਲ ਹੋਵੇਗਾ ਕਿ ਉਸ ਨੂੰ ਕਬੂਲ ਕਰਨ ਵਾਲਾ ਕੋਈ ਨਹੀਂ ਹੋਵੇਗਾ ਅਤੇ ਇਕ ਸਿਜਦਾ ਦੁਨੀਆਂ ਦੀਆਂ ਸਾਰੀਆਂ ਚੀਜ਼ਾਂ ਤੋਂ ਵੱਧ ਕੀਮਤੀ ਹੋਵੇਗਾ। (ਸਹੀ ਬੁਖ਼ਾਰੀ, ਹਦੀਸ: 3448) * ਇਕ ਹਦੀਸ ਵਿਚ ਆਪ ਸ: ਨੇ ਫ਼ਰਮਾਇਆ ਕਿ ਉਸ ਸਮੇਂ ਤੁਹਾਡਾ ਕੀ ਹਾਲ ਹੋਵੇਗਾ ਜਦੋਂ ਮਰੀਅਮ ਦਾ ਪੁੱਤਰ ਈਸਾ ਤੁਹਾਡੇ ਵਿਚਕਾਰ ਉਤਾਰੇ ਜਾਣਗੇ ਅਤੇ ਤੁਹਾਡਾ ਆਗੂ ਤੁਹਾਡੀ ਕੌਮ ਵਿੱਚੋਂ ਹੀ ਹੋਵੇਗਾ? (ਸਹੀ ਬੁਖ਼ਾਰੀ, ਹਦੀਸ: 3449)

Sign up for Newsletter