ਕੁਰਾਨ - 17:78 ਸੂਰਹ ਇਸਰਾਅ ਅਨੁਵਾਦ, ਲਿਪੀਅੰਤਰਨ ਅਤੇ ਤਫਸੀਰ (ਤਫਸੀਰ).

أَقِمِ ٱلصَّلَوٰةَ لِدُلُوكِ ٱلشَّمۡسِ إِلَىٰ غَسَقِ ٱلَّيۡلِ وَقُرۡءَانَ ٱلۡفَجۡرِۖ إِنَّ قُرۡءَانَ ٱلۡفَجۡرِ كَانَ مَشۡهُودٗا

78਼ ਸੂਰਜ ਢਲਣ ਤੋਂ ਲੈਕੇ ਰਾਤ ਦੇ ਹਨੇਰੇ ਤਕ ਨਮਾਜ਼ ਕਾਇਮ ਕਰੋ ਅਤੇ ਫ਼ਜਰ ਦੀ ਨਮਾਜ਼ ਵੀ (ਕਾਇਮ ਕਰੋ)। ਬੇਸ਼ੱਕ ਫ਼ਜਰ ਦੀ ਨਮਾਜ਼ ਵੇਲੇ ਫ਼ਰਿਸ਼ਤਿਆਂ ਦੀ ਹਾਜ਼ਰੀ ਦਾ ਸਮਾਂ ਹੁੰਦਾ ਹੈ।1

ਸੂਰਹ ਇਸਰਾਅ ਆਯਤ 78 ਤਫਸੀਰ


1 ਇਸ ਦਾ ਅਰਥ ਹਦੀਸ ਵਿਚ ਬਿਆਨ ਕੀਤਾ ਗਿਆ ਹੈ ਕਿ ਉਸ ਸਮੇਂ ਰਾਤ ਤੇ ਦਿਨ ਦੇ ਫ਼ਰਿਸ਼ਤੇ ਹਾਜ਼ਰ ਹੁੰਦੇ ਹਨ ਅਤੇ ਇਕੱਠੇ ਹੁੰਦੇ ਹਨ। ਸੋ ਅੱਲਾਹ ਦੇ ਰਸੂਲ ਦਾ ਫ਼ਰਮਾਨ ਹੈ ਕਿ ਜਮਾਅਤ ਨਾਲ ਨਮਾਜ਼ ਪੜ੍ਹਣ ਦਾ ਸਵਾਬ ਇਕੱਲੇ ਵਿਅਕਤੀ ਦੀ ਨਮਾਜ਼ ਤੋਂ ਪੱਚੀ ਗੁਣਾ ਵੱਧ ਹੈ ਰਾਤ ਤੇ ਦਿਨ ਦੇ ਫ਼ਰਿਸ਼ਤੇ ਫ਼ਜਰ ਵੇਲੇ ਇਕੱਠੇ ਹੁੰਦੇ ਹਨ। (ਸਹੀ ਬੁਖ਼ਾਰੀ, ਹਦੀਸ: 648)

ਇਸਰਾਅ ਸਾਰੀ ਆਯਤਾਂ

Sign up for Newsletter