ਕੁਰਾਨ - 18:73 ਸੂਰਹ ਅਲ-ਕਹਫ ਅਨੁਵਾਦ, ਲਿਪੀਅੰਤਰਨ ਅਤੇ ਤਫਸੀਰ (ਤਫਸੀਰ).

قَالَ لَا تُؤَاخِذۡنِي بِمَا نَسِيتُ وَلَا تُرۡهِقۡنِي مِنۡ أَمۡرِي عُسۡرٗا

73਼ (ਮੂਸਾ ਨੇ) ਕਿਹਾ ਕਿ ਮੇਰੀ ਭੁੱਲ ਚੁੱਕ ’ਤੇ ਮੇਰੀ ਪਕੜ 1 ਨਾ ਕਰੋ ਅਤੇ ਮੇਰੇ ਬਾਰੇ ਇੰਨੀ ਕਰੜਾਈ ਤੋਂ ਕੰਮ ਨਾ ਲਓ।

ਸੂਰਹ ਅਲ-ਕਹਫ ਆਯਤ 73 ਤਫਸੀਰ


1 ਇਸ ਤੋਂ ਪਤਾ ਲੱਗਦਾ ਹੈ ਕਿ ਭੁੱਲ ਚੁੱਕ ਮੁਆਫ਼ ਹੈ। ਅੱਲਾਹ ਦਾ ਫ਼ਰਮਾਨ ਹੈ ਕਿ ਜੇ ਤੁਸੀਂ ਭੁੱਲ ਚੁੱਕ ਨਾਲ ਕੋਈ ਗ਼ਲਤੀ ਕਰ ਜਾਓ ਤਾਂ ਤੁਹਾਡੇ ’ਤੇ ਕੋਈ ਦੋਸ਼ ਨਹੀਂ। (ਵੇਖੋ ਸੂਰਤ ਅਲ-ਅਹਜ਼ਾਬ, ਹਾਸ਼ੀਆ ਆਇਤ 5/33)। ਇਸੇ ਤਰ੍ਹਾਂ ਦਿਲਾਂ ਵਿਚ ਪੈਦਾ ਹੋਣ ਵਾਲੇ ਵਸਵਸੇ ਵੀ ਮੁਆਫ਼ ਹਨ। ਨਬੀ (ਸ:) ਨੂੰ ਫ਼ਰਮਾਇਆ “ਮੇਰੇ ਉੱਮਤੀਆਂ ਦੇ ਦਿਲਾਂ ਵਿਚ ਜਿਹੜੇ ਵਸਵਸੇ ਤੇ ਵਿਚਾਰ ਆਉਂਦੇ ਹਨ ਅੱਲਾਹ ਨੇ ਉਹਨਾਂ ਨੂੰ ਮੁਆਫ਼ ਕਰ ਦਿੱਤਾ ਹੈ”। (ਸਹੀ ਬੁਖ਼ਾਰੀ, ਹਦੀਸ: 6664)

ਅਲ-ਕਹਫ ਸਾਰੀ ਆਯਤਾਂ

Sign up for Newsletter