Quran Quote  :  Once Korah went forth among his people in full glitter. Those seeking the life of this world said: "Would that we had the like of what Korah has! He truly has a great fortune." - 28:79

ਕੁਰਾਨ - 5:14 ਸੂਰਹ ਅਲ-ਮਾਇਦਾ ਅਨੁਵਾਦ, ਲਿਪੀਅੰਤਰਨ ਅਤੇ ਤਫਸੀਰ (ਤਫਸੀਰ).

وَمِنَ ٱلَّذِينَ قَالُوٓاْ إِنَّا نَصَٰرَىٰٓ أَخَذۡنَا مِيثَٰقَهُمۡ فَنَسُواْ حَظّٗا مِّمَّا ذُكِّرُواْ بِهِۦ فَأَغۡرَيۡنَا بَيۡنَهُمُ ٱلۡعَدَاوَةَ وَٱلۡبَغۡضَآءَ إِلَىٰ يَوۡمِ ٱلۡقِيَٰمَةِۚ وَسَوۡفَ يُنَبِّئُهُمُ ٱللَّهُ بِمَا كَانُواْ يَصۡنَعُونَ

14਼ ਜਿਹੜੇ ਆਪਣੇ ਆਪ ਨੂੰ ਨਸਰਾਨੀ (ਇਸਾਈ) ਆਖਵਾਉਂਦੇ ਹਨ, ਅਸੀਂ ਉਹਨਾਂ ਤੋਂ ਵੀ ਹੁਕਮਾਂ ਦੀ ਪਾਲਣਾ ਕਰਨ ਦਾ ਬਚਨ 2 ਲਿਆ ਸੀ, ਪ੍ਰੰਤੂ ਜਿਸ ਗੱਲ ਲਈ ਉਹਨਾਂ ਤੋਂ ਬਚਨ ਲਿਆ ਗਿਆ ਸੀ ਉਸ ਦਾ ਇਕ ਵੱਡਾ ਭਾਗ ਉਹਨਾਂ ਨੇ ਭੁਲਾ ਦਿੱਤਾ। ਸੋ ਫੇਰ ਅਸੀਂ ਵੀ ਉਹਨਾਂ ਵਿਚਾਲੇ ਕਿਆਮਤ ਤਕ ਲਈ ਦੁਸ਼ਮਣੀ ਤੇ ਈਰਖਾ ਪਾ ਛੱਡੀ ਅਤੇ ਉਹ ਜੋ ਵੀ ਕਰਦੇ ਹਨ ਅੱਲਾਹ ਉਹਨਾਂ ਨੂੰ ਛੇਤੀ ਹੀ ਉਹਨਾਂ ਦੀਆਂ ਕਰਤੂਤਾਂ ਤੋਂ ਜਾਣੂ ਕਰ ਦੇਵੇਗਾ।

ਸੂਰਹ ਅਲ-ਮਾਇਦਾ ਆਯਤ 14 ਤਫਸੀਰ


2 ਈਸਾਈਆਂ ਨੂੰ ਵੀ ਇੰਜੀਲ ਵਿਚ ਹੁਕਮ ਦਿੱਤਾ ਗਿਆ ਸੀ ਕਿ ਜਦੋਂ ਹਜ਼ਰਤ ਮੁਹੰਮਦ (ਸ:) ਪੂਰੀ ਮਨੁੱਖੀ ਨਸਲ ਲਈ ਨਬੀ ਬਣ ਕੇ ਆਉਣ ਤਾਂ ਤੁਸੀਂ ਸਾਰੇ ਉਸ ’ਤੇ ਈਮਾਨ ਲਿਆਉਣਾ ਹੇ ਅਤੇ ਆਪ (ਸ:) ਦੀ ਪੈਰਵੀ ਕਰਨਾ ਹੇ।

ਅਲ-ਮਾਇਦਾ ਸਾਰੀ ਆਯਤਾਂ

Sign up for Newsletter