Quran Quote  :  He is the First and the Last, and the Manifest and the Hidden, and He has knowledge of everything. - 57:3

ਕੁਰਾਨ - 5:32 ਸੂਰਹ ਅਲ-ਮਾਇਦਾ ਅਨੁਵਾਦ, ਲਿਪੀਅੰਤਰਨ ਅਤੇ ਤਫਸੀਰ (ਤਫਸੀਰ).

مِنۡ أَجۡلِ ذَٰلِكَ كَتَبۡنَا عَلَىٰ بَنِيٓ إِسۡرَـٰٓءِيلَ أَنَّهُۥ مَن قَتَلَ نَفۡسَۢا بِغَيۡرِ نَفۡسٍ أَوۡ فَسَادٖ فِي ٱلۡأَرۡضِ فَكَأَنَّمَا قَتَلَ ٱلنَّاسَ جَمِيعٗا وَمَنۡ أَحۡيَاهَا فَكَأَنَّمَآ أَحۡيَا ٱلنَّاسَ جَمِيعٗاۚ وَلَقَدۡ جَآءَتۡهُمۡ رُسُلُنَا بِٱلۡبَيِّنَٰتِ ثُمَّ إِنَّ كَثِيرٗا مِّنۡهُم بَعۡدَ ذَٰلِكَ فِي ٱلۡأَرۡضِ لَمُسۡرِفُونَ

32਼ ਇਸੇ ਕਾਰਨ ਅਸੀਂ, ਇਸਰਾਈਲੀਆਂ ਲਈ ਲਿਖਤ ਜਾਰੀ ਕਰ ਦਿੱਤੀ ਸੀ ਕਿ ਜਿਹੜਾ ਵਿਅਕਤੀ ਕਿਸੇ ਨੂੰ ਕਤਲ ਕਰੇਗਾ, ਬਿਨਾਂ ਇਸ ਗੱਲ ਤੋਂ ਕਿ ਉਸ ਨੇ ਕਿਸੇ ਦਾ ਕਤਲ ਕੀਤਾ ਹੋਵੇ ਜਾਂ ਧਰਤੀ ਉੱਤੇ ਫਿਤਨਾ ਫ਼ਸਾਦ ਫ਼ੈਲਾਉਣ ਵਾਲਾ ਹੋਵੇ ਤਾਂ ਇੰਜ ਸਮਝੋ ਕਿ ਉਸ ਨੇ ਸਾਰੇ ਹੀ ਲੋਕਾਂ ਨੂੰ (ਭਾਵ ਮਨੁੱਖਤਾ ਨੂੰ) ਹੀ ਕਤਲ ਕਰ ਦਿੱਤਾ ਹੋਵੇ 1 ਅਤੇ ਜਿਹੜਾ ਵਿਅਕਤੀ ਕਿਸੇ ਦੀ ਜਾਨ (ਨੂੰ ਅਨ-ਹੱਕਾ ਕਤਲ ਹੋਣ ਤੋਂ) ਬਚਾ ਲਵੇ, ਇੰਜ ਸਮਝੇ ਕਿ ਉਸ ਨੇ ਸਾਰੇ ਹੀ ਲੋਕਾਂ ਦੀ ਜਾਨ ਬਚਾਈ ਹੇ। ਇਹਨਾਂ ਕੋਲ ਸਾਡੇ ਬਹੁਤ ਸਾਰੇ ਪੈਗ਼ੰਬਰ ਸਪਸ਼ਟ ਦਲੀਲਾਂ ਲੈ ਕੇ ਆਏ, ਪ੍ਰੰਤੂ ਫੇਰ ਵੀ ਵਧੇਰੇ ਲੋਕ ਧਰਤੀ ਉੱਤੇ ਅਜਿਹੇ ਹਨ, ਜਿਹੜੇ ਹੱਦੋਂ ਨਿਕਲ ਜਾਂਦੇ ਹਨ।

ਸੂਰਹ ਅਲ-ਮਾਇਦਾ ਆਯਤ 32 ਤਫਸੀਰ


1 ਗੁਨਾਹੇ ਕਬੀਰਾ (ਮਹਾਂ ਪਾਪ) ਦੇ ਬਾਰੇ ਨਬੀ ਕਰੀਮ (ਸ:) ਨੇ ਫ਼ਰਮਾਇਆ ਕਿ ਉਹ ਇਹ ਹਨ, ਅੱਲਾਹ ਦਾ ਸ਼ਰੀਕ ਬਣਾਉਣਾ, ਕਿਸੇ ਨੂੰ ਨਾ-ਹੱਕਾ ਕਤਲ ਕਰਨਾ, ਮਾਪਿਆਂ ਦੀ ਨਾ-ਫ਼ਰਮਾਨੀ ਕਰਨਾ, ਝੂਠ ਬੋਲਣਾ, ਜਾਂ ਝੂਠੀ ਗਵਾਹੀ ਦੇਣਾ। (ਸਹੀ ਬੁਖ਼ਾਰੀ, ਹਦੀਸ: 6871)

ਅਲ-ਮਾਇਦਾ ਸਾਰੀ ਆਯਤਾਂ

Sign up for Newsletter