ਕੁਰਾਨ - 73:4 ਸੂਰਹ ਅਲ-ਮੁਜ਼ਮਿਲ ਅਨੁਵਾਦ, ਲਿਪੀਅੰਤਰਨ ਅਤੇ ਤਫਸੀਰ (ਤਫਸੀਰ).

أَوۡ زِدۡ عَلَيۡهِ وَرَتِّلِ ٱلۡقُرۡءَانَ تَرۡتِيلًا

4਼ ਜਾਂ ਇਸ ਤੋਂ ਕੁੱਝ ਵਧਾ ਲਓ ਅਤੇ .ਕੁਰਆਨ ਨੂੰ ਚੰਗੀ ਤਰ੍ਹਾਂ ਠਹਿਰ-ਠਹਿਰ ਕੇ ਪੜ੍ਹੋ।1

ਸੂਰਹ ਅਲ-ਮੁਜ਼ਮਿਲ ਆਯਤ 4 ਤਫਸੀਰ


1 ਇਸ ਆਇਤ ਵਿਚ ਨਬੀ (ਸ:) ਨੂੰ .ਕੁਰਆਨ ਪੜ੍ਹਣ ਦੀ ਪ੍ਰੇਰਨਾ ਦਿੱਤੀ ਗਈ ਹੈ, ਜਿਸ ਦਾ ਅਸਲ ਉਦੇਸ਼ ਉੱਮਤ ਨੂੰ ਪ੍ਰੇਰਿਤ ਕਰਨਾ ਹੈ। ਕਿਉਂ ਜੋ .ਕੁਰਆਨ ਦਾ ਪਾਠ ਕਰਨਾ, ਉਸ ਨੂੰ ਕੰਢ ਕਰਨਾ ਅਤੇ ਇਸ ਦਾ ਗਿਆਨ ਰੱਖਣ ਦਾ ਬਹੁਤ ਮਹੱਤਵ ਹੈ, ਇਹ ਉਹ ਕੰਮ ਹਨ ਕਿ ਜਿਨ੍ਹਾਂ ਨੂੰ ਇਹ ਚੀਜ਼ਾਂ ਮਿਲ ਜਾਣ ਉਹ ਰਸ਼ਕ ਕਰਨ ਯੋਗ ਹਨ, ਜਿਵੇਂ ਕਿ ਹਦੀਸ ਵਿਚ ਹੈ ਕਿ ਅੱਲਾਹ ਦੇ ਰਸੂਲ ਨੇ ਫ਼ਰਮਾਇਆ ਕਿ ਰਸ਼ਕ ਕੇਵਲ ਦੋ ਵਿਅਕਤੀਆਂ ’ਤੇ ਹੀ ਕੀਤਾ ਜਾ ਸਕਦਾ ਹੈ। ਇਕ ਉਹ ਜਿਸ ਨੂੰ ਅੱਲਾਹ ਨੇ .ਕੁਰਆਨ ਦੇ ਗਿਆਨ ਨਾਲ ਨਵਾਜ਼ਿਆ ਹੋਵੇ ਅਤੇ ਉਹ ਦਿਨ-ਰਾਤ ਉਸੇ ਦੀ ਤਲਾਵਤ ਭਾਵ ਪੜ੍ਹਣ ਵਿਚ ਵਿਅਸਥ ਰਹੇ, ਫੇਰ ਉਸ ਦਾ ਪੜ੍ਹੋਸੀ ਰਸ਼ਕ ਕਰ ਸਕਦਾ ਹੈ ਕਿ ਕਾਸ਼! ਮੈਨੂੰ ਵੀ ਇਹ .ਕੁਰਆਨ ਇਸ ਵਿਅਕਤੀ ਵਾਂਗ ਯਾਦ ਹੁੰਦਾ ਤਾਂ ਮੈਂ ਵੀ ਇਸੇ ਤਰ੍ਹਾਂ ਇਸ ਦੀ ਤਲਾਵਤ ਕਰਿਆ ਕਰਦਾ। ਦੂਜਾ ਉਹ ਜਿਸ ਨੂੰ ਅੱਲਾਹ ਨੇ ਦੌਲਤ ਨਾਲ ਨਵਾਜ਼ਿਆ ਹੋਵੇ ਅਤੇ ਉਹ ਉਸ ਨੂੰ ਭਲੇ ਕੰਮਾਂ ਵਿਚ ਖ਼ਰਚ ਕਰਦਾ ਹੋਵੇ। ਉਸ ਨਾਲ ਇੰਜ ਰਸ਼ਕ ਕੀਤਾ ਜਾ ਸਕਦਾ ਹੈ ਕਿ ਕਾਸ਼! ਮੈਨੂੰ ਵੀ ਅਜਿਹੀ ਦੌਲਤ ਮਿਲ ਜਾਂਦੀ ਤਾਂ ਮੈਂ ਵੀ ਉਸ ਨੂੰ ਉਸ ਦੀ ਤ੍ਹਰਾਂ ਅੱਲਾਹ ਦੀ ਰਾਹ ਵਿਚ ਖ਼ਰਚ ਕਰਦਾ। (ਸਹੀ ਬੁਖ਼ਾਰੀ, ਹਦੀਸ: 5026)

ਅਲ-ਮੁਜ਼ਮਿਲ ਸਾਰੀ ਆਯਤਾਂ

1
2
3
4
5
6
7
8
9
10
11
12
13
14
15
16
17
18
19
20

Sign up for Newsletter