ਕੁਰਾਨ - 28:57 ਸੂਰਹ ਅਲ-ਕਸਸ ਅਨੁਵਾਦ, ਲਿਪੀਅੰਤਰਨ ਅਤੇ ਤਫਸੀਰ (ਤਫਸੀਰ).

وَقَالُوٓاْ إِن نَّتَّبِعِ ٱلۡهُدَىٰ مَعَكَ نُتَخَطَّفۡ مِنۡ أَرۡضِنَآۚ أَوَلَمۡ نُمَكِّن لَّهُمۡ حَرَمًا ءَامِنٗا يُجۡبَىٰٓ إِلَيۡهِ ثَمَرَٰتُ كُلِّ شَيۡءٖ رِّزۡقٗا مِّن لَّدُنَّا وَلَٰكِنَّ أَكۡثَرَهُمۡ لَا يَعۡلَمُونَ

57਼ ਉਹ (ਮੱਕੇ ਦੇ ਮੁਸ਼ਰਿਕ) ਆਖਦੇ ਹਨ ਕਿ ਜੇ ਅਸੀਂ ਤੁਹਾਡੀ ਹਿਦਾਇਤ ਅਨੁਸਾਰ ਪੈਰਵੀਂ ਕਰਾਗਾਂ ਤਾਂ ਅਸੀਂ ਆਪਣੀ ਧਰਤੀ (ਮੱਕੇ) ਵਿੱਚੋਂ ਕੱਢ ਦਿੱਤੇ ਜਾਵਾਂਗੇ। (ਅੱਲਾਹ ਪੁੱਛਦਾ ਹੈ) ਕੀ ਅਸੀਂ ਉਹਨਾਂ ਨੂੰ ਅਮਨ ਸ਼ਾਂਤੀ ਵਾਲੀ ਥਾਂ ‘ਹਰਮ’ ਵਿਚ ਨਿਵਾਸ ਸਥਾਨ ਨਹੀਂ ਦਿੱਤਾ, ਜਿਸ ਵੱਲ ਹਰ ਤਰ੍ਹਾਂ ਦੇ ਫਲ ਰਿਜ਼ਕ ਵਜੋਂ ਸਾਡੇ ਵਲ ਲਿਆਏ ਜਾਂਦੇ ਹਨ, 1ਪਰ (ਅਫ਼ਸੋਸ) ਉਹਨਾਂ ਵਿੱਚੋਂ ਵਧੇਰੇ (ਲੋਕ) ਕੁੱਝ ਵੀ ਨਹੀਂ ਜਾਣਦੇ।

ਸੂਰਹ ਅਲ-ਕਸਸ ਆਯਤ 57 ਤਫਸੀਰ


1 ਇਹ ਮੱਕੇ ਦੀ ਉਹ ਵਿਸ਼ੇਸ਼ਤਾ ਜਿਸ ਨੂੰ ਲੱਖਾਂ ਹਾਜੀ ਅਤੇ ਉਮਰਾ ਕਰਨ ਵਾਲੇ ਲੋਕ ਹਰ ਸਾਲ ਵੇਖਦੇ ਹਨ ਕਿ ਮੱਕੇ ਵਿਚ ਪੈਦਾਵਾਰ ਨਾ ਹੰਦੇ ਹੋਏ ਵੀ ਹਰ ਤਰ੍ਹਾਂ ਦਾ ਫਲ ਬੜੀ ਆਸਾਨੀ ਨਾਲ ਮਿਲ ਜਾਂਦਾ ਹੈ। ਵੇਖੋ ਸੂਰਤ ਅਨ-ਨਮਲ, ਹਾਸ਼ੀਆ ਆਇਤ 91/27, ਵੇਖੋ ਸੂਰਤ ਅਲ-ਬਕਰਹ, ਹਾਸ਼ੀਆ ਆਇਤ 191/2

ਅਲ-ਕਸਸ ਸਾਰੀ ਆਯਤਾਂ

Sign up for Newsletter