ਕੁਰਾਨ - 4:135 ਸੂਰਹ ਅਲ-ਨਿਸਾ ਅਨੁਵਾਦ, ਲਿਪੀਅੰਤਰਨ ਅਤੇ ਤਫਸੀਰ (ਤਫਸੀਰ).

۞يَـٰٓأَيُّهَا ٱلَّذِينَ ءَامَنُواْ كُونُواْ قَوَّـٰمِينَ بِٱلۡقِسۡطِ شُهَدَآءَ لِلَّهِ وَلَوۡ عَلَىٰٓ أَنفُسِكُمۡ أَوِ ٱلۡوَٰلِدَيۡنِ وَٱلۡأَقۡرَبِينَۚ إِن يَكُنۡ غَنِيًّا أَوۡ فَقِيرٗا فَٱللَّهُ أَوۡلَىٰ بِهِمَاۖ فَلَا تَتَّبِعُواْ ٱلۡهَوَىٰٓ أَن تَعۡدِلُواْۚ وَإِن تَلۡوُۥٓاْ أَوۡ تُعۡرِضُواْ فَإِنَّ ٱللَّهَ كَانَ بِمَا تَعۡمَلُونَ خَبِيرٗا

135਼ ਹੇ ਈਮਾਨ ਵਾਲਿਓ! ਇਨਸਾਫ਼ ਉੱਤੇ ਮਜ਼ਬੂਤੀ ਨਾਲ ਡਟ ਜਾਓ ਅਤੇ ਅੱਲਾਹ ਲਈ ਸੱਚੀ ਗਵਾਹੀ ਦੇਣ ਵਾਲੇ ਬਣ ਜਾਓ ਭਾਵੇਂ ਉਹ ਤੁਹਾਡੇ ਆਪਣੇ ਵਿਰੱਧ ਹੋਵੇ ਜਾਂ ਤੁਹਾਡੇ ਆਪਣੇ ਮਾਂ ਬਾਪ ਜਾਂ ਰਿਸ਼ਤੇਦਾਰਾਂ ਦੇ ਵਿਰੁੱਧ ਹੋਵੇ।1 ਮਾਮਲੇ ਨਾਲ ਸੰਬੰਧਤ ਧਿਰ ਭਾਵੇਂ ਅਮੀਰ ਹੋਵੇ ਜਾਂ ਗ਼ਰੀਬ, ਦੋਵੇਂ ਹਾਲਤਾਂ ਵਿਚ ਤੁਹਾਥੋਂ ਵੱਧ ਅੱਲਾਹ ਉਹਨਾਂ ਦਾ ਸ਼ੁਭ-ਚਿੰਤਕ ਹੇ। ਇਸ ਲਈ ਤੁਸੀਂ ਆਪਣੀਆਂ ਇੱਛਾਵਾਂ ਦੇ ਪਿੱਛੇ ਲੱਗ ਕੇ ਇਨਸਾਫ਼ ਦਾ ਪੱਲਾ ਨਾ ਛੱਡੋ। ਜੇਕਰ ਤੁਸੀਂ (ਇਨਸਾਫ਼ ਕਰਨ ਸਮੇਂ) ਗੋਲ ਮੋਲ ਗੱਲ ਕੀਤੀ ਜਾਂ ਆਪਣੇ ਆਪ ਨੂੰ ਗਵਾਹੀ ਦੇਣ ਤੋਂ ਬਚਾਇਆ ਤਾਂ ਯਾਦ ਰੱਖੋ ਕਿ ਜੋ ਕੁੱਝ ਤੁਸੀਂ ਕਰਦੇ ਹੋ ਅੱਲਾਹ ਉਸਤੋਂ ਪੂਰੀ ਤਰ੍ਹਾਂ ਜਾਣੂ ਹੇ।

ਸੂਰਹ ਅਲ-ਨਿਸਾ ਆਯਤ 135 ਤਫਸੀਰ


1 ਇਸ ਆਇਤ ਵਿਚ ਸੱਚੀ ਗ਼ਵਾਹੀ ਦੇਣ ਲਈ ਨਸੀਹਤ ਕੀਤੀ ਗਈ ਹੇ ਕਿਉਂ ਜੋ ਝੂਠੀ ਗਵਾਹੀ ਵੱਡੇ ਗੁਨਾਹਾਂ ਵਿਚ ਗਿਣੀ ਜਾਂਦੀ ਹੇ ਆਪ ਸ: ਤੋਂ ਜਦੋਂ ਗੁਨਾਹੇ ਕਬੀਰਾ ਭਾਵ ਮਹਾ ਪਾਪਾਂ ਬਾਰੇ ਪੁੱਛਿਆ ਗਿਆ ਤਾਂ ਆਪ ਸ: ਨੇ ਫ਼ਰਮਾਇਆ (1) ਅੱਲਾਹ ਦੇ ਸੰਗ ਕਿਸੇ ਦੂਜੇ ਨੂੰ ਵੀ ਇਬਾਦਤ ਵਿਚ ਸ਼ਰੀਕ ਕਰਨਾ (2) ਮਾਪਿਆਂ ਦੀ ਨਾ-ਫ਼ਰਮਾਨੀ ਕਰਨਾ (3) ਨਾ-ਹੱਕਾ ਕਤਲ ਕਰਨਾ (4) ਝੂਠੀ ਗਵਾਹੀ ਦੇਣਾ! (ਸਹੀ ਬੁਖ਼ਾਰੀ, ਹਦੀਸ: 2653)

Sign up for Newsletter