ਕੁਰਾਨ - 4:171 ਸੂਰਹ ਅਲ-ਨਿਸਾ ਅਨੁਵਾਦ, ਲਿਪੀਅੰਤਰਨ ਅਤੇ ਤਫਸੀਰ (ਤਫਸੀਰ).

يَـٰٓأَهۡلَ ٱلۡكِتَٰبِ لَا تَغۡلُواْ فِي دِينِكُمۡ وَلَا تَقُولُواْ عَلَى ٱللَّهِ إِلَّا ٱلۡحَقَّۚ إِنَّمَا ٱلۡمَسِيحُ عِيسَى ٱبۡنُ مَرۡيَمَ رَسُولُ ٱللَّهِ وَكَلِمَتُهُۥٓ أَلۡقَىٰهَآ إِلَىٰ مَرۡيَمَ وَرُوحٞ مِّنۡهُۖ فَـَٔامِنُواْ بِٱللَّهِ وَرُسُلِهِۦۖ وَلَا تَقُولُواْ ثَلَٰثَةٌۚ ٱنتَهُواْ خَيۡرٗا لَّكُمۡۚ إِنَّمَا ٱللَّهُ إِلَٰهٞ وَٰحِدٞۖ سُبۡحَٰنَهُۥٓ أَن يَكُونَ لَهُۥ وَلَدٞۘ لَّهُۥ مَا فِي ٱلسَّمَٰوَٰتِ وَمَا فِي ٱلۡأَرۡضِۗ وَكَفَىٰ بِٱللَّهِ وَكِيلٗا

171਼ ਹੇ ਕਿਤਾਬ ਵਾਲਿਓ (ਯਹੂਦੀ ਤੇ ਈਸਾਈਓ)! ਆਪਣੇ ਧਰਮ ਦੀਆਂ ਹੱਦਾਂ ਤੋਂ ਨਾ ਲੰਘੋ (ਭਾਵ ਜੋ ਅੱਲਾਹ ਨੇ ਆਦੇਸ਼ ਦਿੱਤੇ ਹਨ, ਉਹਨਾਂ ਨੂੰ ਹੀ ਮੰਨੋ) ਅਤੇ ਅੱਲਾਹ ਦੇ ਸੰਬੰਧ ਵਿਚ ਸਚਾੱਈ ਤੋਂ ਛੁੱਟ ਹੋਰ ਕੁੱਝ ਵੀ ਨਾ ਕਹੋ। ਬੇਸ਼ੱਕ ਮਰੀਅਮ ਦਾ ਪੁੱਤਰ ਈਸਾ ਤਾਂ ਕੇਵਲ ਅੱਲਾਹ ਦਾ ਰਸੂਲ ਹੇ ਅਤੇ (ਉਸ ਦਾ ਜਨਮ) ਉਸ (ਅੱਲਾਹ ਦੇ) ਇਕ ਬੋਲ (ਹੁਕਮ ਦੁਆਰਾ ਹੋਇਆ) ਹੇ ਜਿਸ ਨੂੰ ਉਸ ਨੇ ਮਰੀਅਮ ਵੱਲ ਘੱਲਿਆ, ਉਹ ਉਸ ਵੱਲੋਂ ਇਕ ਰੂਹ ਹੇ। ਸੋ ਤੁਸੀਂ ਅੱਲਾਹ ਅਤੇ ਉਸ ਦੇ ਰਸੂਲ ਉੱਤੇ ਈਮਾਨ ਲਿਆਓ ਅਤੇ ਇਹ ਨਾ ਕਹੋ ਕਿ ਇਸ਼ਟ ਤਿੰਨ ਹਨ, ਇਹ ਗੱਲ ਕਹਿਣ ਤੋਂ ਬਾਜ਼ ਆ ਜਾਓ ਇਸੇ ਵਿਚ ਹੀ ਤੁਹਾਡੀ ਭਲਾਈ ਹੇ। ਪੂਜਣਯੋਗ ਤਾਂ ਕੇਵਲ ਅੱਲਾਹ ਹੀ ਹੇ ਅਤੇ ਇਸ ਗੱਲ ਤੋਂ ਪਾਕ ਹੇ ਕਿ ਉਸ ਦੇ ਕੋਈ ਔੌਲਾਦ ਵੀ ਹੋਵੇ।1 ਸਭ ਕੁੱਝ ਉਸੇ ਲਈ ਹੇ ਜਿਹੜਾ ਆਸਾਮਾਨਾਂ ਅਤੇ ਧਰਤੀ ਵਿਚ ਹੇ ਅਤੇ ਸਾਰੇ ਕੰਮਾਂ ਨੂੰ ਸਿਰੇ ਚਾੜ੍ਹਣ ਲਈ ਅੱਲਾਹ ਹੀ ਬਥੇਰਾ ਹੇ।

ਸੂਰਹ ਅਲ-ਨਿਸਾ ਆਯਤ 171 ਤਫਸੀਰ


1 ਨਬੀ ਕਰੀਮ ਸ: ਨੇ ਫ਼ਰਮਾਇਆ ਜਿਸ ਕਿਸੇ ਨੇ ਵੀ ਇਸ ਦੀ ਗਵਾਹੀ ਦਿੱਤੀ ਕਿ ਅੱਲਾਹ ਤੋਂ ਛੁੱਟ ਕੋਈ ਇਸ਼ਟ ਨਹੀਂ, ਉਹ ਇਕ ਹੀ ਹੇ, ਉਸ ਦਾ ਕੋਈ ਸਾਂਝੀ ਨਹੀਂ ਅਤੇ ਬੇਸ਼ੱਕ ਹਜ਼ਰਤ ਮੁਹੰਮਦ ਸ: ਅੱਲਾਹ ਦੇ ਬੰਦੇ ਅਤੇ ਉਸ ਦੇ ਰਸੂਲ ਹਨ, ਅਤੇ ਇਸ ਗੱਲ ਦੀ ਗਵਾਹੀ ਵੀ ਦਿੱਤੀ ਕਿ ਬੇਸ਼ੱਕ ਹਜ਼ਰਤ ਈਸਾ ਵੀ ਅੱਲਾਹ ਦੇ ਬੰਦੇ ਅਤੇ ਉਸ ਦੇ ਰਸੂਲ ਅਤੇ ਉਸ ਦਾ ਕਲਮਾ ਹਨ ਜਿਹੜਾ ਕਿ ਉਸ ਨੇ ਹਜ਼ਰਤ ਮਰੀਅਮ ਵੱਲ ਘੱਲਿਆ ਸੀ ਅਤੇ ਉਸੇ ਵੱਲੋਂ ਪੈਦਾ ਕੀਤੀ ਹੋਈ ਇਕ ਰੂਹ ਹਨ ਅਤੇ ਜੰਨਤ ਤੇ ਨਰਕ ਦਾ ਹੋਣਾ ਹੱਕ ਹੇ ਤਾਂ ਅੱਲਾਹ ਤਆਲਾ ਉਸ ਨੂੰ ਜੰਨਤ ਵਿਚ ਦਾਖ਼ਲ ਕਰ ਦੇਵੇਗਾ ਭਾਵੇਂ ਉਸ ਦੇ ਅਮਲ ਕਿਹੋ ਜਹਿ ਵੀ ਹੋਣ (ਚਾਹੇ ਸਜ਼ਾ ਤੋਂ ਬਾਅਦ ਜੰਨਤ ਵਿਚ ਜਾਵੇ ਜਾਂ ਪਹਿਲਾਂ, ਜਾਣਾ ਤਾਂ ਇਕ ਮੋਮਿਨ ਨੇ ਜੰਨਤ ਵਿਚ ਲਾਜ਼ਮੀ ਹੇ)। (ਸਹੀ ਬੁਖ਼ਾਰੀ, ਹਦੀਸ: 3435)

Sign up for Newsletter