ਕੁਰਾਨ - 4:43 ਸੂਰਹ ਅਲ-ਨਿਸਾ ਅਨੁਵਾਦ, ਲਿਪੀਅੰਤਰਨ ਅਤੇ ਤਫਸੀਰ (ਤਫਸੀਰ).

يَـٰٓأَيُّهَا ٱلَّذِينَ ءَامَنُواْ لَا تَقۡرَبُواْ ٱلصَّلَوٰةَ وَأَنتُمۡ سُكَٰرَىٰ حَتَّىٰ تَعۡلَمُواْ مَا تَقُولُونَ وَلَا جُنُبًا إِلَّا عَابِرِي سَبِيلٍ حَتَّىٰ تَغۡتَسِلُواْۚ وَإِن كُنتُم مَّرۡضَىٰٓ أَوۡ عَلَىٰ سَفَرٍ أَوۡ جَآءَ أَحَدٞ مِّنكُم مِّنَ ٱلۡغَآئِطِ أَوۡ لَٰمَسۡتُمُ ٱلنِّسَآءَ فَلَمۡ تَجِدُواْ مَآءٗ فَتَيَمَّمُواْ صَعِيدٗا طَيِّبٗا فَٱمۡسَحُواْ بِوُجُوهِكُمۡ وَأَيۡدِيكُمۡۗ إِنَّ ٱللَّهَ كَانَ عَفُوًّا غَفُورًا

43਼ ਹੇ ਈਮਾਨ ਵਾਲਿਓ! ਜਦੋਂ ਤੁਸੀਂ ਨਸ਼ੇ ਦੀ ਹਾਲਤ ਵਿਚ ਹੋਵੋ ਤਾਂ ਨਮਾਜ਼ ਦੇ ਨੇੜੇ ਵੀ ਨਾ ਜਾਓ ਜਦੋਂ ਤਕ ਕਿ ਤੁਸੀਂ ਆਪਣੀ (ਕਹੀ ਹੋਈ) ਗੱਲ ਨੂ ਨਾ ਸਮਝੋ (ਨਮਾਜ਼ ਨਾ ਪੜ੍ਹੋ) ਅਤੇ ਨਾ ਹੀ ਨਾ ਪਾਕੀ ਦੀ ਹਾਲਤ ਵਿਚ (ਨਮਾਜ਼ ਪੜ੍ਹੋ), ਜਦੋਂ ਤੀਕ ਕਿ ਤੁਸੀਂ ਇਸ਼ਨਾਨ (ਗ਼ੁਸਲ) ਨਾ ਕਰ ਲਓ। ਹਾਂ! ਜੇ ਤੁਸੀਂ ਰਸਤੇ (ਸਫ਼ਰ) ਵਿਚ ਹੋਵੋਂ, ਗ਼ੁਸਲ ਕਰਨਾ ਸੰਭਵ ਨਾ ਹੋਵੇ, ਤਾਂ ਗੱਲ ਵੱਖਰੀ ਹੇ। ਜੇਕਰ ਤੁਸੀਂ ਬੀਮਾਰ ਹੋ ਜਾਂ ਸਫ਼ਰ ਵਿਚ ਹੋ ਜਾਂ ਤੁਹਾਡੇ ਵਿੱਚੋਂ ਕੋਈ ਟੱਟੀ ਪਿਸ਼ਾਬ ਕਰਕੇ ਆਇਆ ਹੋਵੇ ਜਾਂ ਤੁਸੀਂ ਆਪਣੀਆਂ (ਪਤਨੀਆਂ) ਨਾਲ ਸ਼ਰੀਰਕ ਮੇਲ ਮਿਲਾਪ ਕੀਤਾ ਹੋਵੇ ਅਤੇ ਤੁਹਾਨੂੰ (ਗ਼ੁਸਲ ਲਈ) ਪਾਣੀ ਨਾ ਮਿਲੇ ਤਾਂ ਪਾਕ ਮਿੱਟੀ ਨਾਲ ਤਿਯਾਮੁਮ ਕਰ ਲਓ ਅਤੇ ਇਸ (ਮਿੱਟੀ ’ਤੇ ਹੱਥ ਮਾਰ ਕੇ ਮਿੱਟੀ ਲਿਬੜੇ ਹੱਥਾਂ) ਨੂੰ ਆਪਣੇ ਮੂੰਹ ਤੇ ਹੱਥਾਂ ਉੱਤੇ ਫੇਰ ਲਿਆ ਕਰੋ।1 ਬੇਸ਼ੱਕ ਅੱਲਾਹ ਭੁੱਲਾਂ ਹੋਣ ਤੇ ਨਰਮੀ ਕਰਨ ਵਾਲਾ ਤੇ ਬਖ਼ਸ਼ਣਹਾਰ ਹੇ।

ਸੂਰਹ ਅਲ-ਨਿਸਾ ਆਯਤ 43 ਤਫਸੀਰ


1 ਨਮਾਜ਼ ਅਦਾ ਕਰਨ ਲਈ ਵਜ਼ੂ ਕਰਨਾ ਜ਼ਰੂਰੀ ਹੇ ਪਰ ਜੇ ਪਾਣੀ ਨਾ ਮਿਲੇ ਜਾਂ ਕੋਈ ਬੀਮਾਰ ਹੋਵੇ ਤਾਂ ਮਿੱਟੀ ਤੋਂ ਤਯੱਮੁਮ ਕਰਕੇ ਨਮਾਜ਼ ਪੜ੍ਹੀ ਜਾ ਸਕਦੀ ਹੇ ਉਸ ਦਾ ਤਰੀਕਾ ਹੇ ਕਿ ਇਕ ਵਾਰ ਹੱਥਾਂ ਨੂੰ ਧਰਤੀ ’ਤੇ ਜਾਂ ਕਿਸੇ ਪਾਕ ਮਿੱਟੀ ਦੇ ਰੋੜੇ ’ਤੇ ਮਾਰੋ ਅਤੇ ਦੋਵੇਂ ਹੱਥਾਂ ਨੂੰ ਇਕ ਦੂਜੇ ’ਤੇ ਫ਼ੇਰੋ ਫੇਰ ਆਪਣੇ ਚਿਹਰੇ ’ਤੇ ਫੇਰ ਲਵੋ ਨਬੀ ਕਰੀਮ ਸ: ਨੇ ਫ਼ਰਮਾਇਆ ਕਿ ਦੋਵਾਂ ਹਥੇਲੀਆਂ ਅਤੇ ਚਿਹਰੇ ਲਈ ਹੱਥਾਂ ਨੂੰ ਇਕ ਵਾਰ ਹੀ ਮਿੱਟੀ ’ਤੇ ਮਾਰਨਾ ਹੇ। (ਸੁਨਨ ਅਬੂ-ਦਾਊਦ, ਹਦੀਸ: 327)

Sign up for Newsletter