ਕੁਰਾਨ - 4:51 ਸੂਰਹ ਅਲ-ਨਿਸਾ ਅਨੁਵਾਦ, ਲਿਪੀਅੰਤਰਨ ਅਤੇ ਤਫਸੀਰ (ਤਫਸੀਰ).

أَلَمۡ تَرَ إِلَى ٱلَّذِينَ أُوتُواْ نَصِيبٗا مِّنَ ٱلۡكِتَٰبِ يُؤۡمِنُونَ بِٱلۡجِبۡتِ وَٱلطَّـٰغُوتِ وَيَقُولُونَ لِلَّذِينَ كَفَرُواْ هَـٰٓؤُلَآءِ أَهۡدَىٰ مِنَ ٱلَّذِينَ ءَامَنُواْ سَبِيلًا

51਼ ਕੀ ਤੁਸੀਂ ਉਹਨਾਂ (ਯਹੂਦੀਆਂ) ਨੂੰ ਨਹੀਂ ਵੇਖਿਆ ਜਿਨ੍ਹਾਂ ਨੂੰ ਕਿਤਾਬ ਦੇ ਗਿਆਨ ਦਾ ਕੁੱਝ ਹਿੱਸਾ ਦਿੱਤਾ ਗਿਆ ਸੀ? (ਹੁਣ ਉਹਨਾਂ ਦਾ ਇਹ ਹਾਲ ਹੇ ਕਿ) ਉਹ ਲੋਕ ਬੁਤਾਂ ਅਤੇ ਤਾਗ਼ੂਤ 1 (ਸ਼ੈਤਾਨਾਂ) ਉੱਤੇ ਭਰੋਸਾ ਰੱਖਦੇ ਹਨ ਅਤੇ ਕਾਫ਼ਿਰਾਂ ਬਾਰੇ ਆਖਦੇ ਹਨ ਕਿ ਇਹ ਲੋਕ ਤਾਂ ਈਮਾਨ ਵਾਲਿਆਂ ਤੋਂ ਕੀਤੇ ਵੱਧ ਸਿੱਧੇ ਰਸਤੇ ਉੱਤੇ ਹਨ।

ਸੂਰਹ ਅਲ-ਨਿਸਾ ਆਯਤ 51 ਤਫਸੀਰ


1 ਤਾਗ਼ੂਤ ਤੋਂ ਭਾਵ ਝੂਠੇ ਇਸ਼ਟ ਹਨ। ਭਾਵ ਹਰ ਉਹ ਚੀਜ਼, ਛੁੱਟ ਅੱਲਾਹ ਤੋਂ ਜਿਸ ਦੀ ਇਬਾਦਤ ਕੀਤੀ ਜਾਵੇ ਜਾਂ ਭਰੋਸਾ ਕੀਤਾ ਜਾਵੇ ਜਾਂ ਮਦਦ ਮੰਗੀ ਜਾਵੇ, ਉਹ ਤਾਗ਼ੂਤ ਹੇ, ਪਰ ਸੰਸਾਰਿਕ ਕੰਮਾਂ ਵਿਚ ਕਿਸੇ ਦੀ ਮਦਦ ਕਰਨਾ ਇਸ ਵਿਚ ਸ਼ਾਮਿਲ ਨਹੀਂ, ਕਿਉਂ ਜੋ ਭਲਾਈ ਦੇ ਕੰਮਾਂ ਵਿਚ ਸਹਿਯੋਗ ਦੇਣਾ ਅਤੇ ਬੁਰੇ ਕੰਮਾਂ ਵਿਚ ਸਾਥ ਨਾ ਦੇਣਾ ਸ਼ਰੀਅਤ ਦਾ ਹੁਕਮ ਹੇ। ਵੇਖੋ ਹਾਸ਼ੀਆ ਸੂਰਤ ਅਲ-ਬਕਰਹ, ਆਇਤ 257 \\2

Sign up for Newsletter