ਕੁਰਾਨ - 4:60 ਸੂਰਹ ਅਲ-ਨਿਸਾ ਅਨੁਵਾਦ, ਲਿਪੀਅੰਤਰਨ ਅਤੇ ਤਫਸੀਰ (ਤਫਸੀਰ).

أَلَمۡ تَرَ إِلَى ٱلَّذِينَ يَزۡعُمُونَ أَنَّهُمۡ ءَامَنُواْ بِمَآ أُنزِلَ إِلَيۡكَ وَمَآ أُنزِلَ مِن قَبۡلِكَ يُرِيدُونَ أَن يَتَحَاكَمُوٓاْ إِلَى ٱلطَّـٰغُوتِ وَقَدۡ أُمِرُوٓاْ أَن يَكۡفُرُواْ بِهِۦۖ وَيُرِيدُ ٱلشَّيۡطَٰنُ أَن يُضِلَّهُمۡ ضَلَٰلَۢا بَعِيدٗا

60਼ (ਹੇ ਨਬੀ!) ਕੀ ਤੁਸੀਂ ਉਹਨਾਂ ਲੋਕਾਂ ਨੂੰ ਨਹੀਂ ਵੇਖਿਆ ਜਿਨ੍ਹਾਂ ਦਾ ਦਾਅਵਾ ਤਾਂ ਇਹੋ ਹੇ ਕਿ ਜੋ ਵੀ ਤੁਹਾਡੇ ’ਤੇ ਉਤਾਰਿਆ ਗਿਆ (.ਕੁਰਆਨ) ਹੇ ਅਤੇ ਜੋ ਤੁਹਾਥੋਂ ਪਹਿਲਾਂ (ਅਕਾਸ਼ੀ ਕਿਤਾਬਾਂ) ਉਤਾਰੀਆਂ ਗਈਆਂ ਹਨ ਸਾਡਾ ਉਹਨਾਂ ਸਭ ’ਤੇ ਈਮਾਨ ਹੇ, ਪ੍ਰੰਤੂ ਚਾਹੁੰਦੇ ਇਹ ਹਨ ਕਿ ਆਪਣੇ ਫ਼ੈਸਲੇ ਸ਼ੈਤਾਨ ਦੇ ਚੇਲਿਆਂ ਤੋਂ ਕਰਵਾਉਣ ਜਦੋਂ ਕਿ ਉਹਨਾਂ ਨੂੰ ਹੁਕਮ ਦਿੱਤਾ ਗਿਆ ਸੀ ਕਿ ਅਜਿਹੇ ਸ਼ੈਤਾਨਾਂ (ਰੱਬ ਦੇ ਬਾਗ਼ੀਆਂ) ਨੂੰ ਮੰਣਨ ਤੋਂ ਇਨਕਾਰ ਕਰਨ, ਜਦ ਕਿ ਸ਼ੈਤਾਨ ਤਾਂ ਇਹੋ ਚਾਹੁੰਦਾ ਹੇ ਕਿ ਇਹਨਾਂ (ਮੋਮਿਨਾਂ) ਨੂੰ ਸਿੱਧੇ ਰਾਹ ਤੋਂ ਹਟਾ ਕੇ ਦੂਰ ਲੈ ਜਾਵੇ।1

ਸੂਰਹ ਅਲ-ਨਿਸਾ ਆਯਤ 60 ਤਫਸੀਰ


1 ਇਹ ਤੇ ਇਸ ਤੋਂ ਬਾਅਦ ਵਾਲੀ ਆਇਤ ਉਹਨਾਂ ਲੋਕਾਂ ਦੇ ਸੰਬੰਧ ਵਿਚ ਹੇ ਜਿਹੜੇ ਆਪਣੇ ਮਾਮਲੇ ਮੁਹੰਮਦ ਸ: ਦੀ ਅਦਾਲਤ ਵਿਚ ਨਹੀਂ ਲੈਕੇ ਜਾਂਦੇ ਸਨ, ਸਗੋਂ ਯਹੂਦੀਆਂ ਜਾਂ ਕੁਰੈਸ਼ ਦੇ ਸਰਦਾਰਾਂ ਕੋਲ ਲੈਕੇ ਜਾਂਦੇ ਸਨ। ਸੋ ਇਸ ਦਾ ਹੁਕਮ ਆਮ ਹੇ ਅੱਜ ਇਸ ਵਿਚ ਉਹ ਸਾਰੇ ਲੋਕ ਸ਼ਾਮਿਲ ਹਨ ਜਿਹੜੇ ਕੁਰਆਨ ਤੇ ਸੁੱਨਤ ਨੂੰ ਛੱਡ ਕੇ ਆਪਣੇ ਫ਼ੈਸਲੇ ਦੂਜਿਆਂ ਤੋਂ ਕਰਵਾਉਂਦੇ ਹਨ।

Sign up for Newsletter