ਕੁਰਾਨ - 4:93 ਸੂਰਹ ਅਲ-ਨਿਸਾ ਅਨੁਵਾਦ, ਲਿਪੀਅੰਤਰਨ ਅਤੇ ਤਫਸੀਰ (ਤਫਸੀਰ).

وَمَن يَقۡتُلۡ مُؤۡمِنٗا مُّتَعَمِّدٗا فَجَزَآؤُهُۥ جَهَنَّمُ خَٰلِدٗا فِيهَا وَغَضِبَ ٱللَّهُ عَلَيۡهِ وَلَعَنَهُۥ وَأَعَدَّ لَهُۥ عَذَابًا عَظِيمٗا

93਼ ਜਿਹੜਾ ਵੀ ਕਿਸੇ ਮੁਸਲਮਾਨ ਨੂੰ ਜਾਣ ਬੁੱਝ ਕੇ ਕਤਲ ਕਰਦਾ ਹੇ ਉਸ ਦੀ ਸਜ਼ਾ ਨਰਕ ਹੇ, ਜਿੱਥੇ ਉਹ ਸਦਾ ਲਈ ਰਹੇਗਾ, ਉਸ ਉੱਤੇ ਅੱਲਾਹ ਦਾ ਗ਼ਜ਼ਬ (ਕਰੋਪ) ਤੇ ਉਸ ਦੀ ਲਾਅਨਤ ਹੋਵੇਗੀ। ਅੱਲਾਹ ਨੇ ਉਸ ਲਈ ਵੱਡਾ ਕਰੜਾ ਅਜ਼ਾਬ ਤਿਆਰ ਕਰ ਛੱਡਿਆ ਹੇ।1

ਸੂਰਹ ਅਲ-ਨਿਸਾ ਆਯਤ 93 ਤਫਸੀਰ


1 ਨਾ-ਹੱਕਾ ਕਤਲ ਦੇ ਸੰਬੰਧ ਵਿਚ ਹਦੀਸ ਵਿਚ ਦੱਸਿਆ ਗਿਆ ਹੇ ਹਜ਼ਰਤ ਅਬਦੁੱਲਾ ਬਿਨ ਉਮਰ ਰ:ਅ: ਦੱਸਦੇ ਹਨ ਕਿ ਨਬੀ ਕਰੀਮ ਸ: ਨੇ ਫ਼ਰਮਾਇਆ “ਮੁਸਲਮਾਨ ਦੀਨ ਦੇ ਮੁਆਮਲੇ ਵਿਚ ਉਸ ਸਮੇਂ ਤਕ ਸ਼ਾਂਤਮਈ ਤਰੀਕੇ ਅਨੁਸਾਰ ਅਮਲ ਕਰਦਾ ਹੇ ਜਦੋਂ ਤਕ ਕਿ ਉਹ ਨਾ-ਹੱਕਾ ਕਤਲ ਨਾ ਕਰੇ।” (ਸਹੀ ਬੁਖ਼ਾਰੀ, ਹਦੀਸ: 6862)

Sign up for Newsletter