ਕੁਰਾਨ - 85:4 ਸੂਰਹ ਅਲ-ਬਰੂਜ ਅਨੁਵਾਦ, ਲਿਪੀਅੰਤਰਨ ਅਤੇ ਤਫਸੀਰ (ਤਫਸੀਰ).

قُتِلَ أَصۡحَٰبُ ٱلۡأُخۡدُودِ

4਼ ਖ਼ੰਦਕਾਂ (ਖਾਈ) ਵਾਲੇ ਤਬਾਹ ਹੋ ਗਏ।1

ਸੂਰਹ ਅਲ-ਬਰੂਜ ਆਯਤ 4 ਤਫਸੀਰ


1 ਇਕ ਹਦੀਸ ਅਨੁਸਾਰ ਬੀਤੇ ਸਮੇਂ ਵਿਚ ਇਕ ਬਾਦਸ਼ਾਹ ਸੀ ਜਿਸ ਨੇ ਈਮਾਨ ਵਾਲਿਆਂ ਨੂੰ ਤਸੀਹੇ ਦੇਣ ਲਈ ਅਤੇ ਉਹਨਾਂ ਨੂੰ ਹੱਕ ਸੱਚ ਵਾਲੀ ਰਾਹ ਤੋਂ ਪਰਾਂ ਕਰਨ ਲਈ ਵੱਡੇ-ਵੱਡੇ (ਖੰਦਕਾਂ) ਟੋਏ ਪੁੱਟਵਾਈਆਂ ਸੀ ਅਤੇ ਉਸ ਵਿਚ ਅੱਗ ਬਾਲੀ ਤੇ ਹੁਕਮ ਦਿੱਤਾ ਕਿ ਇਹਨਾਂ ਵਿੱਚੋਂ ਜਿਹੜਾ ਈਮਾਨ ਤੋਂ ਮੁਨਕਰ ਨਹੀਂ ਹੁੰਦਾ ਉਸ ਨੂੰ ਅੱਗ ਵਿਚ ਸੁੱਟ ਦਿਓ। ਇੰਜ ਈਮਾਨ ਵਾਲੇ ਆਉਂਦੇ ਰਹੇ ਅਤੇ ਅੱਗ ਦੇ ਹਵਾਲੇ ਹੁੰਦੇ ਗਏ। ਇੱਥੋਂ ਤਕ ਕਿ ਇਕ ਔਰਤ ਆਈ ਜਿਸ ਦੇ ਨਾਲ ਇਕ ਬੱਚਾ ਵੀ ਸੀ ਉਹ ਕੁੱਝ ਪਲ ਲਈ ਝਿਝਕੀ ਤਾਂ ਬੱਚਾ ਬੋਲ ਪਿਆ ਕਿ ਹੇ ਅੱਮਾਂ! ਸਬਰ ਕਰ, ਤੂੰ ਹੱਕ ’ਤੇ ਹੈ। ਸੋ ਉਹ ਵੀ ਸਨੇ ਬੱਚਾ ਅੱਗ ਵਿਚ ਕੁਦ ਗਈ ਤਾਂ ਜੋ ਜੰਨਤ ਵਿਚ ਸ਼ਹੀਦਾਂ ਦੇ ਸਾਥ ਹੋਵੇ। (ਸਹੀ ਮੁਸਲਿਮ, ਹਦੀਸ: 3005)

ਅਲ-ਬਰੂਜ ਸਾਰੀ ਆਯਤਾਂ

Sign up for Newsletter