ਕੁਰਾਨ - 35:37 ਸੂਰਹ ਫਾਤਿਰ ਅਨੁਵਾਦ, ਲਿਪੀਅੰਤਰਨ ਅਤੇ ਤਫਸੀਰ (ਤਫਸੀਰ).

وَهُمۡ يَصۡطَرِخُونَ فِيهَا رَبَّنَآ أَخۡرِجۡنَا نَعۡمَلۡ صَٰلِحًا غَيۡرَ ٱلَّذِي كُنَّا نَعۡمَلُۚ أَوَلَمۡ نُعَمِّرۡكُم مَّا يَتَذَكَّرُ فِيهِ مَن تَذَكَّرَ وَجَآءَكُمُ ٱلنَّذِيرُۖ فَذُوقُواْ فَمَا لِلظَّـٰلِمِينَ مِن نَّصِيرٍ

37਼ ਅਤੇ ਉਹ (ਕਾਫ਼ਿਰ) ਉਸ (ਨਰਕ) ਵਿੱਚੋਂ ਚੀਕਾਂ ਮਾਰ-ਮਾਰ ਕੇ ਆਖਣਗੇ ਕਿ ਹੇ ਸਾਡੇ ਰੱਬਾ! ਸਾਨੂੰ ਇੱਥੋਂ ਕੱਢ ਲੈ, (ਹੁਣ) ਅਸੀਂ ਚੰਗੇ ਕੰਮ ਕਰਾਂਗੇ ਨਾ ਕਿ ਉਹ ਜਿਹੜੇ ਕੰਮ ਅਸੀਂ ਪਹਿਲਾਂ ਕਰਿਆ ਕਰਦੇ ਸੀ। (ਅੱਲਾਹ ਪੁੱਛੇਗਾ) ਕੀ ਅਸੀਂ ਤੁਹਾਨੂੰ ਇੰਨੀ ਉਮਰ ਨਹੀਂ ਦਿੱਤੀ ਸੀ ਕਿ ਜਿਸ ਵਿਚ ਜੇ ਕੋਈ ਕੁੱਝ ਸਿੱਖਿਆ ਪ੍ਰਾਪਤ ਕਰਨਾ ਚਾਹੁੰਦਾ ਤਾਂ ਉਹ ਕਰ ਸਕਦਾ ਸੀ? ਅਤੇ ਤੁਹਾਡੇ ਕੋਲ ਇਕ ਚਿਤਾਵਨੀ ਦੇਣ ਵਾਲਾ (ਪੈਗ਼ੰਬਰ) ਵੀ ਆਇਆ ਸੀ। ਹੁਣ ਤੁਸੀਂ (ਅੱਗ ਦਾ) ਸੁਆਦ ਲਵੋ। ਜ਼ਾਲਮਾਂ ਦਾ ਇੱਥੇ ਕੋਈ ਵੀ ਸਹਾਇਕ ਨਹੀਂ।

ਫਾਤਿਰ ਸਾਰੀ ਆਯਤਾਂ

Sign up for Newsletter