ਕੁਰਾਨ - 2:238 ਸੂਰਹ ਅਲ-ਬਾਕ਼ਰਾ ਅਨੁਵਾਦ, ਲਿਪੀਅੰਤਰਨ ਅਤੇ ਤਫਸੀਰ (ਤਫਸੀਰ).

حَٰفِظُواْ عَلَى ٱلصَّلَوَٰتِ وَٱلصَّلَوٰةِ ٱلۡوُسۡطَىٰ وَقُومُواْ لِلَّهِ قَٰنِتِينَ

238਼ ਤੁਸੀਂ ਆਪਣੀਆਂ ਨਮਾਜ਼ਾਂ ਦੀ ਵਿਸ਼ੇਸ਼ ਕਰ ਵਿਚਕਾਰ ਵਾਲੀ ਨਮਾਜ਼ (ਅਸਰ)1 ਦੀ ਰਾਖੀ ਕਰੋ ਅਤੇ ਅੱਲਾਹ ਦੇ ਅੱਗੇ ਨਿਮਾਣੇ ਜਿਹੇ ਬਣ ਕੇ ਖੜੇ ਹੋ ਜਾਓ।

ਸੂਰਹ ਅਲ-ਬਾਕ਼ਰਾ ਆਯਤ 238 ਤਫਸੀਰ


1 “ਸਲਾਤੇ ਵੁਸਤਾ” ਵਿਚਕਾਰ ਵਾਲੀ ਨਮਾਜ਼ ਤੋਂ ਭਾਵ ਅਸਰ ਦੀ ਨਮਾਜ਼ ਹੇ ਅੱਲਾਹ ਦੇ ਰਸੂਲ ਨੇ ਫ਼ਰਮਾਇਆ ਜਿਸ ਨੇ ਅਸਰ ਦੀ ਨਮਾਜ਼ ਨਹੀਂ ਪੜ੍ਹੀ ਤਾਂ ਇੰਜ ਸਮਝੋ ਜਿਵੇਂ ਕਿ ਉਸ ਦੇ ਘਰ ਦਾ ਸਾਰਾ ਸਾਮਾਨ ਲੁੱਟ ਲਿਆ ਗਿਆ ਹੋਵੇ। (ਸਹੀ ਬੁਖ਼ਾਰੀ, ਹਦੀਸ: 552)

Sign up for Newsletter