ਕੁਰਾਨ - 2:57 ਸੂਰਹ ਅਲ-ਬਾਕ਼ਰਾ ਅਨੁਵਾਦ, ਲਿਪੀਅੰਤਰਨ ਅਤੇ ਤਫਸੀਰ (ਤਫਸੀਰ).

وَظَلَّلۡنَا عَلَيۡكُمُ ٱلۡغَمَامَ وَأَنزَلۡنَا عَلَيۡكُمُ ٱلۡمَنَّ وَٱلسَّلۡوَىٰۖ كُلُواْ مِن طَيِّبَٰتِ مَا رَزَقۡنَٰكُمۡۚ وَمَا ظَلَمُونَا وَلَٰكِن كَانُوٓاْ أَنفُسَهُمۡ يَظۡلِمُونَ

57਼ ਅਸੀਂ ਤੁਹਾਡੇ ਉੱਤੇ ਬੱਦਲਾਂ ਦੀ ਛਾਂ ਕੀਤੀ ਅਤੇ ਤੁਹਾਡੇ ਖਾਣ ਲਈ ਮੰਨ ਅਤੇ ਸਲਵਾ 1 ਉਤਾਰੇ ਅਤੇ ਕਿਹਾ ਕਿ ਇਹਨਾਂ ਪਵਿੱਤਰ ਚੀਜ਼ਾਂ ਵਿੱਚੋਂ ਖਾਓ ਜੋ ਅਸੀਂ ਤੁਹਾਨੂੰ ਬਖ਼ਸ਼ੀਆਂ ਹਨ। ਉਨ੍ਹਾਂ ਨੇ ਸਾਡਾ (ਕਹਿਣਾ ਨਾ ਮੰਨ ਕੇ) ਸਾਡੇ ’ਤੇ ਜ਼ੁਲਮ ਨਹੀਂ ਕੀਤਾ ਸਗੋਂ ਆਪਣੇ ਆਪ ’ਤੇ ਹੀ ਜ਼ੁਲਮ ਕੀਤਾ ਸੀ।

ਸੂਰਹ ਅਲ-ਬਾਕ਼ਰਾ ਆਯਤ 57 ਤਫਸੀਰ


1 ਮੁਜਾਹਿਦ (ਰ:ਅ:) ਨੇ ਕਿਹਾ ਕਿ ‘ਮੰਨ’ ਇਕ ਤਰ੍ਹਾਂ ਦੀ ਮਿੱਠੀ ਗੂੰਦ ਹੈ ਅਤੇ ਸਲਵਾ ਬਟੇਰ ਵਾਂਗ ਇਕ ਜਾਨਵਰ ਹੈ। ਨਬੀ ਕਰੀਮ (ਸ:) ਨੇ ਫ਼ਰਮਾਇਆ ਕਿ ਖੁੰਬਾਂ ਵੀ ਮਨ ਦੀ ਹੀ ਇਕ ਕਿਸਮ ਹੈ ਕਿਓਂ ਜੋ ਉਹ ਵੀ ਬਿਨਾਂ ਮਿਹਨਤ ਮਿਲਦੀਆਂ ਹਨ ਅਤੇ ਇਸ ਵਿਚ ਅੱਖਾਂ ’ਚੋਂ ਪਾਣੀ ਨਿਕਲਣ ਦੇ ਰੋਗ ਦੀ ਦਵਾ ਹੈ। (ਸਹੀ ਬੁਖ਼ਾਰੀ, ਹਦੀਸ: 4478)

Sign up for Newsletter