ਸੂਰਹ ਅਤ-ਤੌਬਾ - ਪੰਜਾਬੀ ਅਨੁਵਾਦ, ਲਿਪਯੰਤਰਨ, ਤਫ਼ਸੀਰ - ਤੋਂ [100-110] ਤੱਕ

Read More
Read Less
 

بِسۡمِ ٱللَّهِ ٱلرَّحۡمَٰنِ ٱلرَّحِيمِ

 

وَمِمَّنۡ حَوۡلَكُم مِّنَ ٱلۡأَعۡرَابِ مُنَٰفِقُونَۖ وَمِنۡ أَهۡلِ ٱلۡمَدِينَةِ مَرَدُواْ عَلَى ٱلنِّفَاقِ لَا تَعۡلَمُهُمۡۖ نَحۡنُ نَعۡلَمُهُمۡۚ سَنُعَذِّبُهُم مَّرَّتَيۡنِ ثُمَّ يُرَدُّونَ إِلَىٰ عَذَابٍ عَظِيمٖ,

101਼ ਤੁਹਾਡੇ ਆਲੇ-ਦੁਆਲੇ ਜਿਹੜੇ ਦੇਹਾਤੀ (ਬੱਦੂ) ਹਨ ਇਹਨਾਂ ਵਿੱਚੋਂ ਕੁੱਝ ਮੁਨਾਫ਼ਿਕ ਹਨ ਅਤੇ ਕੁੱਝ ਮਦੀਨੇ ਦੇ ਵਸਨੀਕ ਵੀ ਆਪਣੇ ਨਿਫ਼ਾਕ (ਦੋਗਲੇਪਣ) ’ਤੇ ਅੜੇ ਹੋਏ ਹਨ। (ਹੇ ਨਬੀ!) ਤੁਸੀਂ ਉਹਨਾਂ ਨੂੰ ਨਹੀਂ ਜਾਣਦੇ, ਅਸੀਂ ਉਹਨਾਂ ਨੂੰ ਜਾਣਦੇ ਹਾਂ, ਅਸੀਂ ਛੇਤੀ ਹੀ ਉਹਨਾਂ ਨੂੰ ਦੋਹਰੀ ਸਜ਼ਾ ਦਿਆਂਗੇ, ਫੇਰ ਉਹ ਬਹੁਤ ਹੀ ਵੱਡੇ ਅਜ਼ਾਬ ਵੱਲ ਪਰਤਾਏ ਜਾਣਗੇ।

وَءَاخَرُونَ ٱعۡتَرَفُواْ بِذُنُوبِهِمۡ خَلَطُواْ عَمَلٗا صَٰلِحٗا وَءَاخَرَ سَيِّئًا عَسَى ٱللَّهُ أَن يَتُوبَ عَلَيۡهِمۡۚ إِنَّ ٱللَّهَ غَفُورٞ رَّحِيمٌ,

102਼ ਕੁੱਝ ਅਜਿਹੇ ਵੀ ਹਨ ਜਿਹੜੇ ਆਪਣੀਆਂ ਗ਼ਲਤੀਆਂ ਨੂੰ ਸਵੀਕਾਰ ਕਰਦੇ ਹਨ ਉਹਨਾਂ ਨੇ ਰਲੇ ਮਿਲੇ ਕੰਮ ਕੀਤੇ ਸੀ ਕੁੱਝ ਚੰਗੇ ਵੀ ਤੇ ਕੁੱਝ ਮਾੜੇ ਵੀ। ਆਸ ਹੈ ਕਿ ਅੱਲਾਹ ਉਹਨਾਂ ਦੀ ਤੌਬਾ ਕਬੂਲ ਕਰੇਗਾ।1 ਬੇਸ਼ੱਕ ਅੱਲਾਹ ਬਖ਼ਸ਼ਣਹਾਰ ਅਤੇ ਮਿਹਰਾਂ ਵਾਲਾ ਹੈ।

خُذۡ مِنۡ أَمۡوَٰلِهِمۡ صَدَقَةٗ تُطَهِّرُهُمۡ وَتُزَكِّيهِم بِهَا وَصَلِّ عَلَيۡهِمۡۖ إِنَّ صَلَوٰتَكَ سَكَنٞ لَّهُمۡۗ وَٱللَّهُ سَمِيعٌ عَلِيمٌ,

103਼ (ਹੇ ਨਬੀ!) ਤੁਸੀਂ ਉਹਨਾਂ ਦੇ ਮਾਲਾਂ ਵਿੱਚੋਂ ਸਦਕਾ ਲਵੋ ਅਤੇ (ਇਸ ਦੁਆਰਾ) ਉਹਨਾਂ ਨੂੰ ਪਵਿੱਤਰ ਕਰੋ ਅਤੇ ਨੇਕੀ ਦੀ ਰਾਹ ਵਿਚ ਉਹਨਾਂ ਨੂੰ ਵਧਾਓ ਅਤੇ ਉਹਨਾਂ ਲਈ ਦੁਆ ਵੀ ਕਰੋ। ਨਿਰਸੰਦੇਹ, ਤੁਹਾਡੀ ਕੀਤੀ ਹੋਈ ਦੁਆ ਉਹਨਾਂ ਲਈ ਮਨ ਦੀ ਸ਼ਾਂਤੀ ਦਾ ਸਾਧਨ ਹੈ। ਅੱਲਾਹ ਚੰਗੀ ਤਰ੍ਹਾਂ ਸੁਣਦਾ ਤੇ ਜਾਣਦਾ ਹੈ।

أَلَمۡ يَعۡلَمُوٓاْ أَنَّ ٱللَّهَ هُوَ يَقۡبَلُ ٱلتَّوۡبَةَ عَنۡ عِبَادِهِۦ وَيَأۡخُذُ ٱلصَّدَقَٰتِ وَأَنَّ ٱللَّهَ هُوَ ٱلتَّوَّابُ ٱلرَّحِيمُ,

104਼ ਕੀ ਇਹ ਨਹੀਂ ਜਾਣਦੇ ਕਿ ਅੱਲਾਹ ਹੀ ਆਪਣੇ ਬੰਦਿਆਂ ਦੀ ਦੁਆ ਕਬੂਲ ਕਰਦਾ ਹੈ ਅਤੇ ਉਹੀਓ ਸਦਕੇ (ਪੁਨ-ਦਾਨ) ਕਬੂਲ ਕਰਦਾ ਹੈ। ਬੇਸ਼ੱਕ ਅੱਲਾਹ ਹੀ ਤੌਬਾ ਨੂੰ ਕਬੂਲ ਕਰਨ ਵਾਲਾ ਅਤੇ ਰਹਿਮ ਕਰਨ ਵਾਲਾ ਹੈ।

وَقُلِ ٱعۡمَلُواْ فَسَيَرَى ٱللَّهُ عَمَلَكُمۡ وَرَسُولُهُۥ وَٱلۡمُؤۡمِنُونَۖ وَسَتُرَدُّونَ إِلَىٰ عَٰلِمِ ٱلۡغَيۡبِ وَٱلشَّهَٰدَةِ فَيُنَبِّئُكُم بِمَا كُنتُمۡ تَعۡمَلُونَ,

105਼ (ਹੇ ਨਬੀ!) ਤੁਸੀਂ ਆਖ ਦਿਓ! ਕਿ ਤੁਸੀਂ ਅਮਲਾਂ ਕਰਦੇ ਰਹੋ। ਤੁਹਾਡੇ ਅਮਲਾਂ ਨੂੰ ਅੱਲਾਹ ਆਪ ਹੀ ਵੇਖ ਲਵੇਗਾ ਅਤੇ ਉਸ ਦਾ ਰਸੂਲ ’ਤੇ ਈਮਾਨ ਵਾਲੇ ਵੀ ਵੇਖ ਲੈਣਗੇ ਅਤੇ ਤੁਸੀਂ ਜ਼ਰੂਰ ਹੀ ਉਸੇ ਵੱਲ ਪਰਤਾਏ ਜਾਓਗੇ, ਜਿਹੜਾ ਸਾਰੀਆਂ ਹੀ ਲੁੱਕੀਆਂ ਅਤੇ ਖੁੱਲ੍ਹੀਆਂ ਹੋਈਆਂ ਗੱਲਾਂ ਨੂੰ ਜਾਣਦਾ ਹੈ। ਸੋ ਉਹ ਤੁਹਾਨੂੰ ਤੁਹਾਡਾ ਸਾਰਾ ਕੀਤਾ ਕਰਿਆ ਦੱਸ ਦੇਵੇਗਾ।

وَءَاخَرُونَ مُرۡجَوۡنَ لِأَمۡرِ ٱللَّهِ إِمَّا يُعَذِّبُهُمۡ وَإِمَّا يَتُوبُ عَلَيۡهِمۡۗ وَٱللَّهُ عَلِيمٌ حَكِيمٞ,

106਼ ਅਤੇ ਕੁੱਝ ਉਹ ਲੋਕ ਹਨ ਜਿਨ੍ਹਾਂ ਦਾ ਮਾਮਲਾ ਅਜਿਹੇ ਅੱਲਾਹ ਦੇ ਹੁਕਮ ’ਤੇ ਆਉਣ ਤਕ ਪਿੱਛੇ ਪਾ ਦਿੱਤਾ ਹੈ। ਉਹ ਜਾਂ ਤਾਂ ਉਹਨਾਂ ਨੂੰ ਸਜ਼ਾ ਦੇਵੇਗਾ ਜਾਂ ਉਹਨਾਂ ਦੀ ਤੌਬਾ ਕਬੂਲ ਕਰ ਲੇਵੇਗਾ। ਅੱਲਾਹ ਭਲੀ-ਭਾਂਤ ਜਾਣਨ ਵਾਲਾ ਤੇ ਸੂਝਵਾਨ ਹੈ।

وَٱلَّذِينَ ٱتَّخَذُواْ مَسۡجِدٗا ضِرَارٗا وَكُفۡرٗا وَتَفۡرِيقَۢا بَيۡنَ ٱلۡمُؤۡمِنِينَ وَإِرۡصَادٗا لِّمَنۡ حَارَبَ ٱللَّهَ وَرَسُولَهُۥ مِن قَبۡلُۚ وَلَيَحۡلِفُنَّ إِنۡ أَرَدۡنَآ إِلَّا ٱلۡحُسۡنَىٰۖ وَٱللَّهُ يَشۡهَدُ إِنَّهُمۡ لَكَٰذِبُونَ,

107਼ ਕੁੱਝ ਲੋਕ ਉਹ ਵੀ ਹਨ ਜਿਨ੍ਹਾਂ ਨੇ ਇਸ ਲਈ ਮਸੀਤ ਬਣਵਾਈ ਸੀ ਤਾਂ ਜੋ (ਮੁਸਲਮਾਨਾਂ ਨੂੰ) ਨੁਕਸਾਨ ਪਹੁੰਚਾਉਣ, ਕੁਫ਼ਰ ਨੂੰ ਵਧਾਉਣ ਅਤੇ ਮੁਸਲਮਾਨਾਂ ਵਿਚ ਫੁੱਟ ਪਾਉਣ ਅਤੇ ਉਸ ਵਿਅਕਤੀ ਲਈ ਘਾਤ ਦਾ ਪ੍ਰਬੰਧ ਕਰਨ ਜਿਹੜਾ ਇਸ ਤੋਂ ਪਹਿਲਾਂ ਅੱਲਾਹ ਅਤੇ ਉਸ ਦੇ ਰਸੂਲ ਦੇ ਵਿਰੁੱਧ ਲੜ ਚੁੱਕਿਆ ਹੈ। ਉਹ ਕਸਮਾਂ ਖਾ ਖਾ ਕੇ ਆਖਣਗੇ ਕਿ ਸਾਡਾ ਇਰਾਦਾ ਤਾਂ ਭਲਾਈ ਕਰਨਾ ਸੀ। ਅੱਲਾਹ ਗਵਾਹੀ ਦਿੰਦਾ ਹੈ ਕਿ ਬੇਸ਼ੱਕ ਉਹ ਉੱਕਾ ਹੀ ਝੂਠੇ ਹਨ।

لَا تَقُمۡ فِيهِ أَبَدٗاۚ لَّمَسۡجِدٌ أُسِّسَ عَلَى ٱلتَّقۡوَىٰ مِنۡ أَوَّلِ يَوۡمٍ أَحَقُّ أَن تَقُومَ فِيهِۚ فِيهِ رِجَالٞ يُحِبُّونَ أَن يَتَطَهَّرُواْۚ وَٱللَّهُ يُحِبُّ ٱلۡمُطَّهِّرِينَ,

108਼ (ਹੇ ਨਬੀ!) ਤੁਸੀਂ ਉਸ ਮਸੀਤ (ਭਾਵ ਮਸਜਿਦੇ ਜ਼ੱਰਾਰ) ਵਿਚ ਕਦੇ ਵੀ ਖੜੇ ਨਾ ਹੋਣਾ। ਹਾਂ! ਜਿਸ ਮਸੀਤ ਦੀ ਨੀਂਹ ਪਹਿਲੇ ਹੀ ਦਿਨ ਤੋਂ ਤਕਵੇ ’ਤੇ (ਭਾਵ ਨੇਕ ਨਿੱਯਤੀ) ਨਾਲ ਰੱਖੀ ਗਈ ਹੋਵੇ, ਉਹੀ (ਮਸੀਤ) ਇਸ ਯੋਗ ਹੈ ਕਿ ਉਸ ਵਿਚ ਤੁਸੀਂ (ਨਮਾਜ਼ ਲਈ) ਖੜੇ ਹੋਵੋ, ਇਸ ਵਿਚ ਅਜਿਹੇ ਲੋਕ ਵੀ ਹਨ ਜਿਹੜੇ ਪਾਕ ਰਹਿਣਾ ਪਸੰਦ ਕਰਦੇ ਹਨ। ਅੱਲਾਹ ਵੀ ਪਾਕ ਰਹਿਣ ਵਾਲਿਆਂ ਨੂੰ ਹੀ ਪਸੰਦ ਕਰਦਾ ਹੈ।

أَفَمَنۡ أَسَّسَ بُنۡيَٰنَهُۥ عَلَىٰ تَقۡوَىٰ مِنَ ٱللَّهِ وَرِضۡوَٰنٍ خَيۡرٌ أَم مَّنۡ أَسَّسَ بُنۡيَٰنَهُۥ عَلَىٰ شَفَا جُرُفٍ هَارٖ فَٱنۡهَارَ بِهِۦ فِي نَارِ جَهَنَّمَۗ وَٱللَّهُ لَا يَهۡدِي ٱلۡقَوۡمَ ٱلظَّـٰلِمِينَ,

109਼ ਕੀ ਉਹ ਵਿਅਕਤੀ ਵਧੀਆ ਹੈ ਜਿਸ ਨੇ ਆਪਣੀ ਇਮਾਰਤ ਦੀ ਨੀਂਹ ਅੱਲਾਹ ਦੇ ਡਰ-ਭੈ ਅਤੇ ਉਸ ਦੀ ਰਜ਼ਾ ਲਈ ਰੱਖੀ ਹੋਵੇ ਜਾਂ ਉਹ ਵਿਅਕਤੀ ਜਿਸ ਨੇ ਆਪਣੀ ਇਮਾਰਤ ਦੀ ਨੀਂਹ ਕਿਸੇ ਦਰਿਆ ਦੇ ਕੰਡੇ ’ਤੇ ਰੱਖੀ ਹੋਵੇ, ਜਿਹੜੀ ਡਿੱਗਣ ਵਾਲੀ ਹੋਵੇ, ਫਿਰ ਉਹ ਉਸ ਨੂੰ ਲੈਕੇ ਨਰਕ ਦੀ ਅੱਗ ਵਿਚ ਡਿਗ ਜਾਵੇ। ਅੱਲਾਹ ਅਜਿਹੇ ਜ਼ਾਲਮਾਂ ਨੂੰ ਸਮਝ ਨਹੀਂ ਦਿੰਦਾ।

لَا يَزَالُ بُنۡيَٰنُهُمُ ٱلَّذِي بَنَوۡاْ رِيبَةٗ فِي قُلُوبِهِمۡ إِلَّآ أَن تَقَطَّعَ قُلُوبُهُمۡۗ وَٱللَّهُ عَلِيمٌ حَكِيمٌ,

110਼ ਉਹਨਾਂ ਦੀ ਉਸਾਰੀ ਹੋਈ ਇਮਾਰਤ ਸਦਾ ਲਈ ਉਹਨਾਂ ਦੇ ਮਨਾਂ ਵਿਚ (ਕੰਡਾ ਬਣਕੇ) ਚੁਬਦੀ ਰਹੇਗੀ, ਜੇ ਉਹਨਾਂ ਦੇ ਦਿਲ ਹੀ ਟੋਟੇ-ਟੋਟੇ ਹੋ ਜਾਣ ਤਾਂ ਗੱਲ ਹੈ। ਅੱਲਾਹ ਸਭ ਕੁੱਝ ਜਾਣਨ ਵਾਲਾ ਤੇ ਸੂਝਵਾਨ ਹੈ।

Surah punjabi Translation and Transliteration

In Surah you can read the translation of Ahmad Raza Khan who was a renowned scholar of the Islamic world and his translation book is known as Kanzul Imaan. You can read the transliteration of Surah which will help you to understand how to read the Arabic text. Apart from that, we have included a Word-By-Word punjabi Translation of the Arabic text of Surah .

Surah punjabi Tafsir/Tafseer (Commentry)

In Surah we have included two Tafseer (Commentary) in punjabi. The first one is from Mufti Ahmad Yaar Khan who was a well-known scholar. In this tafsir, we have also included the most popular Tafsir Ibn-Kathir which is the most comprehensive tafsir available in the world. You can read both or any one of your choice.

Sign up for Newsletter